ਕੁੱਲੂ—ਹਿਮਾਚਲ ਪ੍ਰਦੇਸ਼ 'ਚ ਐਤਵਾਰ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਿਲਸਿਲੇ 'ਚ ਕੁੱਲੂ ਜ਼ਿਲੇ ਦੇ ਮਣੀਕਰਨ ਦੇ ਪੋਲਿੰਗ ਕੇਂਦਰ ਨੰਬਰ 141 'ਤੇ ਤਾਇਨਾਤ ਕੀਤੇ ਗਏ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀ ਲੋਤ ਰਾਮ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ। ਜ਼ਿਲੇ ਦੇ ਸਹਾਇਕ ਪੁਲਸ ਅਧਿਕਾਰੀ ਸ਼ਾਲਿਨੀ ਮਲਹੋਤਰਾ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸ਼ੁੱਕਰਵਾਰ ਨੂੰ ਲੋਤ ਰਾਮ ਪੋਲਿੰਗ ਬੂਥ 'ਤੇ ਪਹੁੰਚਦੇ ਹੀ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਫਿਲਹਾਲ ਡਾਕਟਰਾਂ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਕਾਰਨ ਹੋਈ ਦੱਸਿਆ ਹੈ ਪਰ ਅਸਲੀ ਕਾਰਨਾਂ ਦਾ ਪਤਾ ਰਿਪੋਰਟ ਆਉਣ 'ਤੇ ਲੱਗੇਗਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦਿੱਲੀ : ਬਦਮਾਸ਼ਾਂ ਨੇ ਸ਼ਰੇਆਮ ਵਿਅਕਤੀ 'ਤੇ ਕੀਤੀ ਫਾਇਰਿੰਗ, ਹਾਲਤ ਗੰਭੀਰ
NEXT STORY