ਐਲਨਾਬਾਦ (ਸਿਰਸਾ)– ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁੱਖ ਜਨਰਲ ਸਕੱਤਰ ਅਤੇ ਐਲਨਾਬਾਦ ਤੋਂ ਸਾਬਕਾ ਵਿਧਾਇਕ ਅਭੇ ਸਿੰਘ ਚੌਟਾਲਾ ਅਤੇ ਕਾਂਗਰਸ ਦੇ ਪਵਨ ਬੇਨੀਵਾਲ ਨੇ ਐਲਾਨਾਬਾਦ ਵਿਧਾਨ ਸਭਾ ਹਲਕੇ ਲਈ 30 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸ਼ੁੱਕਰਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਚੌਟਾਲਾ ਦੇ ਨਾਲ ਇਸ ਮੌਕੇ ’ਤੇ ਸਾਬਕਾ ਮੰਤਰੀ ਭਾਗੀਰਾਮ, ਹਲਕਾ ਪ੍ਰਧਾਨ ਅਭੇ ਸਿੰਘ ਖੋਡ ਅਤੇ ਪਾਰਟੀ ਦੇ ਹੋਰ ਨੇਤਾ ਵੀ ਸਨ। ਚੌਟਾਲਾ ਦੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਬੇਟੇ ਕਰਨ ਚੌਟਾਲਾ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਬੇਨੀਵਾਲ ਦੇ ਨਾਮਜ਼ਦਗੀ ਦਾਖ਼ਲ ਕਰਦੇ ਸਮੇਂ ਕਾਂਗਰਸ ਦੇ ਸੀਨੀਅਰ ਨੇਤਾ ਭੂਪਿੰਦਰ ਸਿੰਘ ਹੁੱਡਾ, ਕੁਮਾਰ ਸ਼ੈਲਜਾ ਅਤੇ ਵਿਵੇਕ ਬੰਸਲ ਵੀ ਉਨਵਾਂ ਨਾਲ ਸਨ।
ਇਹ ਵੀ ਪੜ੍ਹੋ : ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ
ਚੌਟਾਲਾ ਨੇ ਕਾਂਗਰਸ ’ਤੇ ਕਿਸਾਨਾਂ ਦੇ ਨਾਮ ’ਤੇ ਘੜਿਆਲੀ ਹੰਝੂ ਵਹਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਪ੍ਰਮੁੱਖ ਵਿਰੋਧੀ ਦਲ ਦੇ ਸਾਰੇ 31 ਵਿਧਾਇਕਾਂ ਨੇ ਉਨ੍ਹਾਂ ਨਾਲ ਅਸਤੀਫ਼ਾ ਦੇ ਦਿੱਤਾ ਹੁੰਦਾ ਤਾਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਦਬਾਅ ਬਣਦਾ। ਉਨ੍ਹਾਂ ਦਾਅਵਾ ਕੀਤਾ ਕਿ ਸੱਤਾਧਾਰੀ ਗਠਜੋੜ ਦੇ ਕਈ ਵਿਧਾਇਕਾਂ ਨੂੰ ਵੀ ਕਿਸਾਨਾਂ ਨਾਲ ਇਕਜੁਟਤਾ ਦਿਖਾਉਣ ਲਈ ਅਸਤੀਫ਼ਾ ਦੇਣ ਲਈ ਮਜ਼ਬੂਰ ਕੀਤਾ ਜਾਂਦਾ ਤਾਂ ‘ਕਿਸਾਨ ਵਿਰੋਧੀ’ ਸਰਕਾਰ ਡਿੱਗ ਜਾਂਦੀ। ਚੌਟਾਲਾ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਵਿਧਾਇਕ ਵੀ ਅਸਤੀਫ਼ਾ ਦੇ ਦਿੰਦੇ ਤਾਂ ਰਾਜ ’ਚ ਮੱਧਕਾਲੀ ਚੋਣ ਹੁੰਦੀ ਨਾ ਕਿ ਜ਼ਿਮਨੀ ਚੋਣ। ਹੁੱਡਾ, ਕੁਮਾਰੀ ਸ਼ੈਲਜਾ ਅਤੇ ਬੰਸਲ ਨੇ ਵਿਸ਼ਵਾਸ ਜਤਾਇਆ ਕਿ ਜ਼ਿਮਨੀ ਚੋਣ ’ਚ ਕਾਂਗਰਸ ਦੀ ਹੀ ਜਿੱਤ ਹੋਵੇਗੀ। ਇਸ ਦੇ ਨਾਲ ਹੀ ਹੁੱਡਾ ਨੇ ਸਵਾਲ ਕੀਤਾ ਕਿ ਅਭੇ ਚੌਟਾਲਾ ਮੁੜ ਚੋਣਾਵੀ ਮੈਦਾਨ ’ਚ ਕਿਉਂ ਉਤਰ ਰਹੇ ਹਨ, ਜਦੋਂ ਕਿ ਉਨ੍ਹਾਂ ਨੇ ਜਿਸ ਕਾਰਨ ਅਸਤੀਫ਼ਾ ਦਿੱਤਾ ਸੀ, ਉਹ ਹਾਲੇ ਅਣਸੁਲਝਿਆ ਹੀ ਹੈ। ਐਲਨਾਬਾਦ ਸੀਟ ’ਤੇ 30 ਅਕਤੂਬਰ ਨੂੰ ਵੋਟਿੰਗ ਤੋਂ ਬਾਅਦ 2 ਨਵੰਬਰ ਵੋਟਾਂ ਦੀ ਗਿਣਤੀ ਹੋਵੇਗੀ।
ਇਹ ਵੀ ਪੜ੍ਹੋ : 500 ਤੇ 2000 ਦੇ ਨੋਟਾਂ ਤੋਂ ਹਟਾਈ ਜਾਵੇ ਮਹਾਤਮਾ ਗਾਂਧੀ ਦੀ ਤਸਵੀਰ, ਜਾਣੋ ਕਿਉਂ ਉੱਠੀ ਇਹ ਮੰਗ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪਹਿਲੇ ਦੋ ਨਰਾਤਿਆਂ ’ਤੇ 50 ਹਜ਼ਾਰ ਤੋਂ ਵਧ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਦੇ ਕੀਤੇ ਦਰਸ਼ਨ
NEXT STORY