ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ 'ਚ ਸੈਰ-ਸਪਾਟੇ ਦੀ ਗਿਣਤੀ ਵਧਾਉਣ ਲਈ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਲਈ ਹੈਲੀਕਾਪਟਰ ਸੇਵਾ, ਹਵਾਈ ਉਡਾਣਾਂ ਅਤੇ ਹਵਾਈ ਸਫ਼ਾਰੀ ਸ਼ੁਰੂ ਕੀਤੀ ਜਾਵੇਗੀ। ਉੱਪ ਰਾਜਪਾਲ ਮਨੋਜ ਸਿਨਹਾ ਦੇ ਸਲਾਹਕਾਰ ਬਸੀਰ ਅਹਿਮਦ ਖਾਨ ਨੇ ਇੱਥੇ ਸਿਵਲ ਸਕੱਤਰੇਤ 'ਚ ਇਕ ਬੈਠਕ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡਲ ਝੀਲ ਅਤੇ ਨੇੜੇ-ਤੇੜੇ ਦੇ ਖੇਤਰਾਂ 'ਚ ਸਵਾਰੀ ਸਮੇਤ ਕੁਝ ਸੈਰ-ਸਪਾਟਾ ਸਥਾਨਾਂ 'ਤੇ ਹਵਾਈ ਸਫ਼ਾਰੀ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਬਸੀਰ ਅਹਿਮਦ ਨੇ ਕਿਹਾ ਕਿ ਇਸ ਨਾਲ ਜੰਮੂ ਕਸ਼ਮੀਰ 'ਚ ਆਉਣ ਵਾਲੇ ਸੈਲਾਨੀਆਂ ਲਈ ਮਨੋਰੰਜਨ ਦੇ ਸਾਧਨ ਵਧਣਗੇ। ਉਨ੍ਹਾਂ ਨੂੰ ਇੱਥੇ ਇਕ ਨਵਾਂ ਅਨੁਭਵ ਅਤੇ ਰੋਮਾਂਚ ਮਿਲੇਗਾ। ਉਨ੍ਹਾਂ ਦੱਸਿਆ ਕਿ ਸਾਰੇ ਮੁੱਖ ਸੈਰ-ਸਪਾਟਾ ਸਥਾਨਾਂ ਦਰਮਿਆਨ ਕਨੈਕਟੀਵਿਟੀ ਵਧਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੈਰ-ਸਪਾਟਾ ਵਿਭਾਗ ਹੈਲੀਕਾਪਟਰ ਸੇਵਾਵਾਂ ਸ਼ੁਰੂ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।
ਦਿੱਲੀ ਹਾਈ ਕੋਰਟ ਦੀ ਵੱਡੀ ਟਿੱਪਣੀ: ਦੇਸ਼ ਵਿਚ ਇਕਸਾਰ ਸਿਵਲ ਕੋਡ ਦੀ ਲੋੜ, ਕੇਂਦਰ ਸਰਕਾਰ ਚੁੱਕੇ ਕਦਮ
NEXT STORY