ਨਵੀਂ ਦਿੱਲੀ - ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਮੱਦੇਨਜਰ ਕੇਂਦਰ ਸਰਕਾਰ ਤੋਂ ਇਲਾਵਾ ਕਈ ਸੂਬਾ ਸਰਕਾਰਾਂ ਨੇ ਵੀ ਕਿਸਾਨਾਂ ਦੀ ਮਦਦ ਲਈ ਹੱਥ ਅੱਗੇ ਵਧਾਏ ਹਨ। ਇਸ ਕੜੀ 'ਚ ਛੱਤੀਸਗੜ੍ਹ ਦੀ ਸੂਬਾ ਸਰਕਾਰ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਰਾਜ ਸਰਕਾਰ ਕਿਸਾਨਾਂ ਨੂੰ 7500-7500 ਦੀ ਮਦਦ ਦੇਵੇਗੀ, ਜੋ ਸਿੱਧੇ ਉਨ੍ਹਾਂ ਦੇ ਖਾਤੇ 'ਚ ਭੇਜੀ ਜਾਵੇਗੀ। ਜਾਣਕਾਰੀ ਲਈ ਦੱਸ ਦਈਏ ਕਿ ਅੱਜ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਹੈ। ਇਸ ਮੌਕੇ ਛੱਤੀਸਗੜ੍ਹ ਦੀ ਭੂਪੇਸ਼ ਬਘੇਲ ਨੇ ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਨੂੰ ਸੂਬੇ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਲਾਂਚ ਕੀਤਾ ਹੈ। ਇਸ ਯੋਜਨਾ ਦਾ ਟੀਚਾ ਸੂਬੇ ਦੀ ਪੇਂਡੂ ਮਾਲੀ ਹਾਲਤ ਨੂੰ ਰਾਹਤ ਪ੍ਰਦਾਨ ਕਰਣਾ ਹੈ ਜੋ ਲਾਕਡਾਊਨ ਦੇ ਚੱਲਦੇ ਸੰਕਟ ਤੋਂ ਲੰਘ ਰਹੀ ਹੈ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ।
1500 ਕਰੋੜ ਰੁਪਏ ਦੀ ਪਹਿਲੀ ਕਿਸਤ
ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਦੀ ਪਹਿਲੀ ਕਿਸਤ 'ਚ ਕਿਸਾਨਾਂ ਦੇ ਖਾਤੇ 'ਚ ਕੁਲ 1500 ਕਰੋੜ ਰੁਪਏ ਟਰਾਂਸਫਰ ਕੀਤੇ ਜਾਣਗੇ। ਕੁਲ 7500 ਰੁਪਏ ਦੀ ਸਹਾਇਤਾ ਕਿਸਾਨਾਂ ਦੇ ਖਾਤੇ 'ਚ 4 ਕਿਸਤਾਂ 'ਚ ਭੇਜੀ ਜਾਵੇਗੀ। ਸੂਬੇ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਮੁਤਾਬਕ ਇਸ ਯੋਜਨਾ ਦੇ ਤਹਿਤ 18.34 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ। ਸੂਬਾ ਸਰਕਾਰ ਨੇ ਇਸ ਦੇ ਲਈ ਆਪਣੇ ਬਜਟ 'ਚ 5100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀ। ਯੋਜਨਾ ਨਾਲ ਮੱਕਾ, ਝੋਨਾ ਅਤੇ ਗੰਨੇ ਦੀ ਫਸਲ ਕਰਣ ਵਾਲੇ ਕਿਸਾਨਾਂ ਨੂੰ ਫਾਇਦਾ ਮਿਲੇਗਾ। ਸੀ.ਐਮ. ਬਘੇਲ ਦੇ ਅਨੁਸਾਰ ਝੋਨਾ ਫਸਲ ਲਈ 18,34,834 ਕਿਸਾਨਾਂ ਨੂੰ ਪਹਿਲੀ ਕਿਸਤ 'ਚ 1500 ਕਰੋੜ ਰੁਪਏ ਦਿੱਤੇ ਜਾਣਗੇ। ਇਸ ਨਾਲ ਸੂਬੇ ਦੇ 9.53 ਲੱਖ ਸੀਮਾਂਤ ਕਿਸਾਨਾਂ, 3.20 ਵੱਡੇ ਕਿਸਾਨਾਂ ਅਤੇ 5.60 ਲੱਖ ਛੋਟੇ ਕਿਸਾਨਾਂ ਨੂੰ ਰਾਹਤ ਮਿਲੇਗੀ।
ਚੋਣਾਂ ਤੋਂ ਪਹਿਲਾਂ ਕੀਤਾ ਸੀ ਐਲਾਨ
ਕਾਂਗਰਸ ਨੇ ਆਪਣੇ ਨਿਆਂ ਯੋਜਨਾ ਆਪਣੇ ਘੋਸ਼ਣਾਪੱਤਰ 'ਚ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਜਿਸ ਦਾ ਟੀਚਾ ਡਾਇਰੈਕਟ ਬੈਂਕ ਟਰਾਂਸਫਰ ਦੇ ਜ਼ਰੀਏ ਗਰੀਬਾਂ ਦੀ ਘੱਟੋ ਘੱਟ ਕਮਾਈ ਯਕੀਨੀ ਕਰਣਾ ਹੈ। ਛੱਤੀਸਗੜ੍ਹ 'ਚ ਬਘੇਲ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਦੇ ਤੁਰੰਤ ਬਾਅਦ ਕਿਸਾਨਾਂ, ਆਦਿਵਾਸੀਆਂ ਅਤੇ ਮਜ਼ਦੂਰਾਂ ਦੀ ਆਰਥਿਕ ਮਜ਼ਬੂਤੀ ਬਾਰੇ ਕੰਮ ਸ਼ੁਰੂ ਕੀਤਾ ਗਿਆ ਸੀ। ਨਿਆਂ ਯੋਜਨਾ ਦੇ ਰਾਜ ਸਰਕਾਰ ਨੇ ਖੇਤੀਬਾੜੀ ਜ਼ਮੀਨ ਪ੍ਰਾਪਤੀ 'ਤੇ ਚਾਰ ਗੁਣਾ ਮੁਆਵਜ਼ਾ ਅਤੇ ਸਿੰਚਾਈ ਕਰ 'ਚ ਛੋਟ ਵਰਗੇ ਕਦਮ ਵੀ ਚੁੱਕੇ ਹਨ।
ਸੀ.ਐਮ. ਨੇ ਕਿਹਾ ਦੂਰਦਰਸ਼ੀ ਫ਼ੈਸਲਾ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਇੱਕ ਦੂਰਦਰਸ਼ੀ ਫ਼ੈਸਲਾ ਹੈ ਅਤੇ ਸੰਕਟ ਦੇ ਇਸ ਸਮੇਂ 'ਚ ਛੱਤੀਸਗੜ੍ਹ ਦੇ ਕਿਸਾਨਾਂ ਲਈ ਇੱਕ ਵਰਦਾਨ ਹੈ ਕਿਉਂਕਿ ਕਿਸੇ ਹੋਰ ਸੂਬੇ ਨੇ ਕਿਸਾਨਾਂ ਦੇ ਹਿੱਤ 'ਚ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ। ਉਥੇ ਹੀ ਛੱਤੀਸਗੜ੍ਹ ਕਾਂਗਰਸ ਦਾ ਕਹਿਣਾ ਹੈ ਕਿ ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਰਾਹੁਲ ਗਾਂਧੀ ਦੀ ਗੱਲਬਾਤ ਹੋਈ ਸੀ, ਜਿਸ 'ਚ ਅਰਥਸ਼ਾਸਤਰੀ ਨੇ ਕਿਹਾ ਸੀ ਕਿ ਕਿਸਾਨਾਂ ਦੇ ਖਾਤੇ 'ਚ ਸਿੱਧਾ ਪੈਸਾ ਪਹੁੰਚਾਉਣਾ ਜ਼ਰੂਰੀ ਹੈ।
ਪ੍ਰਵਾਸੀ ਮਜ਼ਦੂਰਾਂ ਨੂੰ ਮਨਰੇਗਾ 'ਚ ਆਸ਼ਾਨੀ ਨਾਲ ਮਿਲੇਗਾ ਰੋਜ਼ਗਾਰ: ਪਾਇਲਟ
NEXT STORY