ਸੰਭਲ– ਉੱਤਰ ਪ੍ਰਦੇਸ਼ ਦੇ ਸੰਭਲ ’ਚ ਸ਼ਾਹੀ ਜਾਮਾ ਮਸਜਿਦ ਦੀ ਸਰਵੇ ਰਿਪੋਰਟ ਅਦਾਲਤ ਵਿਚ ਪੇਸ਼ ਕਰ ਦਿੱਤੀ ਗਈ ਹੈ। ਇਸ ਸਰਵੇ ਦੀ ਲੱਗਭਗ 45 ਸਫਿਆਂ ਦੀ ਰਿਪੋਰਟ ਕੋਰਟ ਕਮਿਸ਼ਨਰ ਨੇ ਅਦਾਲਤ ’ਚ ਪੇਸ਼ ਕੀਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 50 ਤੋਂ ਵੱਧ ਫੁੱਲਾਂ ਦੇ ਨਿਸ਼ਾਨ ਮਿਲੇ ਹਨ। ਗੁੰਬਦ ਦੀ ਪਹਿਲੀ ਪਰਤ ਨੂੰ ਪਲੇਨ ਕੀਤਾ ਗਿਆ ਹੈ। ਸਥਾਨਕ ਅਦਾਲਤ ਨੇ 19 ਨਵੰਬਰ ਨੂੰ ਹਿੰਦੂ ਧਿਰ ਦੀ ਦਲੀਲ ’ਤੇ ਗੌਰ ਕਰਨ ਪਿੱਛੋਂ ਐਡਵੋਕੇਟ ਕਮਿਸ਼ਨਰ ਤੋਂ ਮਸਜਿਦ ਦੇ ਸਰਵੇ ਲਈ ਇਕ ਧਿਰੀ ਹੁਕਮ ਪਾਸ ਕੀਤਾ ਸੀ।
ਸੰਭਲ ’ਚ ਅਦਾਲਤ ਦੇ ਹੁਕਮ ’ਤੇ 19 ਨਵੰਬਰ ਨੂੰ ਸ਼ਹਿਰ ਦੇ ਕੋਟ ਗਰਵੀ ਇਲਾਕੇ ’ਚ ਮੁਗਲ ਕਾਲ ਦੀ ਸ਼ਾਹੀ ਜਾਮਾ ਮਸਜਿਦ ਦਾ ਸਰਵੇ ਕੀਤੇ ਜਾਣ ਦੇ ਬਾਅਦ ਤੋਂ ਹੀ ਤਣਾਅ ਫੈਲਿਆ ਹੋਇਆ ਹੈ। ਕੋਰਟ ਵਿਚ ਦਾਇਰ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਿਸ ਜਗ੍ਹਾ ’ਤੇ ਮਸਜਿਦ ਬਣੀ ਹੈ, ਉੱਥੇ ਪਹਿਲਾਂ ਹਰਿਹਰ ਮੰਦਰ ਸੀ। ਬਾਅਦ ’ਚ 24 ਨਵੰਬਰ ਨੂੰ ਮਸਜਿਦ ਦੇ ਦੂਜੇ ਸਰਵੇ ਦੌਰਾਨ ਹਿੰਸਾ ਭੜਕ ਗਈ ਸੀ, ਜਿਸ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਲਾਲੂ ਦੀ ਪੇਸ਼ਕਸ਼ ’ਤੇ ਨਿਤੀਸ਼ ਕੁਮਾਰ ਮੁਸਕਰਾਏ ਤੇ ਜੋੜ ਦਿੱਤੇ ਹੱਥ
NEXT STORY