ਸਿਰਸਾ (ਏਜੰਸੀ)- ਹਰਿਆਣਾ ਦੇ ਸਿਰਸਾ ਵਾਸੀ ਅਤੇ ਸਾਬਕਾ ਫ਼ੌਜੀ ਲਾਲ ਚੰਦ ਗੋਦਾਰਾ ਨੇ 85 ਸਾਲ ਦੀ ਉਮਰ 'ਚ ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ (ਇਗਨੂ) ਤੋਂ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਅਤੇ ਹੁਣ ਉਹ ਪੀਐੱਚਡੀ ਜਾਂ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। ਗੋਦਾਰਾ ਨੇ 76 ਸਾਲ ਦੀ ਉਮਰ 'ਚ ਮੁੜ ਪੜ੍ਹਾਈ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਪੋਤੇ-ਪੋਤੀਆਂ ਦੇ ਸਵਾਲਾਂ ਨੇ ਉਨ੍ਹਾਂ 'ਚ ਅਧੂਰੀ ਰਹਿ ਗਈ ਸਿੱਖਿਆ ਪੂਰੀ ਕਰਨ ਦੀ ਇੱਛਾ ਜਗਾ ਦਿੱਤੀ ਸੀ। 5 ਸਾਲ ਬਾਅਦ 81 ਸਾਲ ਦੀ ਉਮਰ 'ਚ ਉਨ੍ਹਾਂ ਨੇ ਗਰੈਜੂਏਸ਼ਨ ਪੂਰੀ ਕੀਤੀ ਅਤੇ ਹੁਣ ਮਾਸਟਰਜ਼ ਦੀ ਡਿਗਰੀ ਹਾਸਲ ਕਰ ਲਈ।
ਗੋਦਰਾ ਦੇ ਬੇਟੇ ਡਾ. ਸਾਹਿਬ ਰਾਮ ਗੋਦਾਰਾ ਨੇ ਐਤਵਾਰ ਨੂੰ ਦੱਸਿਆ,''ਮੇਰੇ ਪਿਤਾ ਨੇ ਇਗਨੂ ਤੋਂ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਪੂਰੀ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2023 'ਚ ਗਰੈਜੂਏਸ਼ਨ ਪੂਰੀ ਕੀਤੀ ਸੀ।'' ਗੋਦਾਰਾ ਨੇ ਕਿਹਾ ਕਿ ਸਥਿਤੀਆਂ ਕਾਰਨ ਉਨ੍ਹਾਂ ਦੀ ਪੜ੍ਹਾਈ ਅਧੂਰੀ ਰਹਿ ਗਈ ਸੀ ਅਤੇ ਸਿੱਖਿਆ ਉਨ੍ਹਾਂ ਦੇ ਜੀਵਨ ਦਾ ਅਧੂਰੀ ਅਧਿਆਏ ਬਣ ਕੇ ਰਹਿ ਗਈ ਸੀ। ਉਨ੍ਹਾਂ ਨੇ 20 ਸਾਲ ਦੀ ਉਮਰ ਤੋਂ ਪਹਿਲੇ ਫ਼ੌਜ ਦੀ ਭਰਤੀ ਹੋ ਕੇ ਦੇਸ਼ ਦੀ ਸੇਵਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਟਰਾਂਸਪੋਰਟ ਵਿਭਾਗ 'ਚ 'ਯਾਰਡ ਮਾਸਟਰ' ਵਜੋਂ ਕੰਮ ਕੀਤਾ।
2002 'ਚ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਖੇਡਾਂ 'ਚ ਦਿਲਚਸਪੀ ਲਈ ਅਤੇ ਹਰਿਆਣਾ ਮਾਸਟਰਜ਼ ਅਥਲੈਟਿਕਸ ਅਤੇ ਹੋਰ ਮੁਕਾਬਲਿਆਂ 'ਚ ਹਿੱਸਾ ਲੈ ਕੇ ਤਗਮੇ ਜਿੱਤੇ। ਗੋਦਾਰਾ ਦੇ ਵੱਡੇ ਪੁੱਤਰ ਨੇ ਕਿਹਾ ਕਿ ਉਸ ਦੇ ਛੋਟੇ ਪੁੱਤਰ ਦੇ 2 ਬੱਚਿਆਂ ਦੇ ਸਵਾਲਾਂ ਤੋਂ ਬਾਅਦ ਗੋਦਾਰਾ ਦੀ ਕਿਤਾਬਾਂ 'ਚ ਦਿਲਚਸਪੀ ਫਿਰ ਤੋਂ ਜਾਗ ਪਈ। ਉਸਦੇ ਪੁੱਤਰ ਸਾਹਿਬ ਰਾਮ ਨੇ ਕਿਹਾ,"ਮੇਰੇ ਪਿਤਾ ਨੂੰ ਜਵਾਨੀ ਤੋਂ ਹੀ ਕਿਤਾਬਾਂ 'ਚ ਡੂੰਘੀ ਦਿਲਚਸਪੀ ਸੀ। ਉਹ ਇਕ ਡਾਇਰੀ ਵੀ ਰੱਖਦੇ ਸਨ ਕਿਉਂਕਿ ਲਿਖਣ ਨਾਲ ਉਸ ਨੂੰ ਬਹੁਤ ਸੰਤੁਸ਼ਟੀ ਮਿਲਦੀ ਸੀ।" ਉਸ ਨੇ ਕਿਹਾ ਕਿ ਜੀਵਨ ਦੀ ਸਥਿਤੀਆਂ ਕਾਰਨ ਉਸ ਦੇ ਪਿਤਾ ਆਪਣੀਆਂ ਵਿਦਿਅਕ ਇੱਛਾਵਾਂ ਨੂੰ ਪੂਰਾ ਨਹੀਂ ਕਰ ਸਕੇ, ਪਰ ਉਸ ਦੇ ਪੋਤੇ-ਪੋਤੀਆਂ ਦੇ ਸਵਾਲਾਂ ਨੇ ਉਸ ਦੀ ਪੜ੍ਹਨ ਦੀ ਇੱਛਾ ਨੂੰ ਦੁਬਾਰਾ ਜਗਾਇਆ ਅਤੇ ਉਸ ਨੇ 76 ਸਾਲ ਦੀ ਉਮਰ 'ਚ ਪੜ੍ਹਨਾ ਸ਼ੁਰੂ ਕਰ ਦਿੱਤਾ। ਗੋਦਾਰਾ ਨੇ ਕਿਹਾ ਕਿ ਉਸ ਦੀ ਯਾਤਰਾ ਦਰਸਾਉਂਦੀ ਹੈ ਕਿ ਸਿੱਖਣ ਦੀ ਇੱਛਾ ਕਿਸੇ ਵੀ ਉਮਰ 'ਚ ਨਹੀਂ ਰੁਕਣੀ ਚਾਹੀਦੀ ਅਤੇ ਸਿੱਖਿਆ ਵਿਅਕਤੀ ਦੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤੇਲੰਗਾਨਾ: ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਕਾਰਨ ਡਾਕਟਰ ਦੀ ਮੌਤ
NEXT STORY