ਨੈਸ਼ਨਲ ਡੈਸਕ- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਗੁਆਂਢੀ ਦੇਸ਼ ਪਾਕਿਸਤਾਨ 'ਤੇ ਲਗਾਤਾਰ ਹਮਲਾਵਰ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਸਮਝਾਉਣ ਦਾ ਸਮਾਂ ਪੂਰਾ ਹੋ ਚੁੱਕਾ ਹੈ। ਹੁਣ ਸਮਾਂ ਸੋਚਣ ਦਾ ਨਹੀਂ ਸਗੋਂ ਜਵਾਬ ਦੇਣ ਦਾ ਹੈ। ਨਹੀਂ ਤਾਂ ਹਰ ਦੋ ਜਾਂ 6 ਮਹੀਨੇ ਵਿਚ ਇਹ ਲੋਕ ਆਮ ਲੋਕਾਂ ਨੂੰ ਇੰਝ ਹੀ ਮਾਰਣਗੇ।
ਓਵੈਸੀ ਨੇ ਬਿਹਾਰ 'ਚ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪਾਕਿਸਤਾਨ ਬੇਸ਼ਰਮ ਹੈ। ਉਹ ਇਕ ਫੇਲ੍ਹ ਸੂਬਾ ਹੈ। ਹੁਣ ਸਮਾਂ ਪਾਕਿਸਤਾਨ ਨੂੰ ਸਮਝਾਉਣ ਦਾ ਨਹੀਂ ਸਗੋਂ ਸਜ਼ਾ ਦੇਣ ਦਾ ਹੈ। ਸਾਡੀ ਸਰਕਾਰ ਪਾਕਿਸਤਾਨ ਨੂੰ ਮਜ਼ਬੂਤੀ ਨਾਲ ਜਵਾਬ ਦੇਵੇਗੀ। ਓਵੈਸੀ ਨੇ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ 26 ਲੋਕਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਜੋ ਲੋਕ ਪਹਿਲਗਾਮ ਵਿਚ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ। ਉਨ੍ਹਾਂ ਨੂੰ ਸਰਕਾਰ ਸ਼ਹੀਦ ਮੰਨੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉੱਚਿਤ ਸਨਮਾਨ ਦੇਵੇ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਆਦਰ ਕਰਨ ਅਤੇ ਮ੍ਰਿਤਕਾਂ ਨੂੰ ਸ਼ਹੀਦ ਦਾ ਦਰਜਾ ਦੇਣ।
ਜੰਮੂ-ਕਸ਼ਮੀਰ ’ਚ ਸੂਰਜੀ ਊਰਜਾ ਦੀ ਮੌਨ ਕ੍ਰਾਂਤੀ
NEXT STORY