ਕੋਲਕਾਤਾ, (ਪ.ਸ.)— ਮਸ਼ਹੂਰ ਇਤਿਹਾਸਕਾਰ ਹਰਿਸ਼ੰਕਰ ਵਾਸੂਦੇਵਨ ਦੀ ਐਤਵਾਰ ਨੂੰ ਇਥੇ ਇਕ ਹਸਪਤਾਲ 'ਚ ਮੌਤ ਹੋ ਗਈ। ਉਹ 68 ਸਾਲ ਦੇ ਸਨ। ਵਾਸੂਦੇਵਨ ਦੇ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਤੇਜ਼ ਬੁਖਾਰ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਹੋਣ 'ਤੇ ਉਨ੍ਹਾਂ ਨੂੰ 4 ਮਈ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ 6 ਮਈ ਨੂੰ ਉਨ੍ਹਾਂ ਦੀ ਕੋਵਿਡ-19 ਜਾਂਚ ਰਿਪੋਰਟ ਪੋਜ਼ੇਟਿਵ ਆਈ ਸੀ। ਸ਼ਨੀਵਾਰ ਤੇ ਐਤਵਾਰ ਦੀ ਰਾਤ ਨੂੰ ਇਕ ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਵਾਸੂਦੇਵਨ ਨੂੰ ਰੂਸ ਅਤੇ ਕੇਂਦਰੀ ਏਸ਼ੀਆ ਵਿਸ਼ੇ ਦੇ ਇਤਿਹਾਸਕਾਰਾਂ 'ਚ ਪ੍ਰਮੁੱਖ ਨਾਮਾਂ 'ਚ ਇਕ ਮੰਨਿਆ ਜਾਂਦਾ ਹੈ।
ਵਿਟਾਮਿਨ ਡੀ ਦੀ ਕਮੀ ਕਾਰਣ ਕੋਵਿਡ-19 ਨਾਲ ਮੌਤ ਦਾ ਖਤਰਾ ਜਿਆਦਾ
NEXT STORY