ਇੰਟਰਟੇਨਮੈਂਟ ਡੈਸਕ : ਟੀਵੀ ਇੰਡਸਟਰੀ ਦੇ ਇਕ ਵੱਡੇ ਅਤੇ ਮਸ਼ਹੂਰ ਨਾਂ ਨਿਰਦੇਸ਼ਕ ਮੰਜੁਲ ਸਿਨਹਾ ਦਾ ਦਿਹਾਂਤ ਹੋ ਗਿਆ ਹੈ। ਮੰਜੁਲ ਨੇ ਮੰਗਲਵਾਰ 14 ਜਨਵਰੀ ਨੂੰ ਗੋਆ 'ਚ ਆਖਰੀ ਸਾਹ ਲਿਆ। ਨਿਰਦੇਸ਼ਕ ਆਪਣੇ ਪਰਿਵਾਰ ਨਾਲ ਗੋਆ 'ਚ ਛੁੱਟੀਆਂ ਮਨਾ ਰਹੇ ਸਨ। ਇੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਡਿੱਗ ਪਏ। ਜਦੋਂ ਤੱਕ ਮੰਜੁਲ ਨੂੰ ਡਾਕਟਰੀ ਸਹਾਇਤਾ ਮਿਲੀ, ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਨਿਰਦੇਸ਼ਕ ਦੇ ਅਚਾਨਕ ਚਲੇ ਜਾਣ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਸਦਾ ਪਰਿਵਾਰ ਸਦਮੇ ਵਿਚ ਹੈ।
ਨਹੀਂ ਰਹੇ ਮੰਜੁਲ ਸਿਨਹਾ
ਨਿਰਮਾਤਾ ਅਸ਼ੋਕ ਪੰਡਿਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮੰਜੁਲ ਸਿਨਹਾ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਅਸ਼ੋਕ ਪੰਡਿਤ ਨੇ ਕਿਹਾ, ''ਮੰਜੁਲ ਇਕ ਸੰਸਥਾ ਸੀ ਅਤੇ ਉਸ ਦਾ ਦੁਨੀਆ ਤੋਂ ਚਲੇ ਜਾਣਾ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ। ਮੈਂ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਉਸ ਨਾਲ ਕੀਤੀ ਸੀ। ਮੈਂ ਉਸ ਨਾਲ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ। ਮੈਨੂੰ ਇਸ ਨੁਕਸਾਨ ਤੋਂ ਉਭਰਨ ਵਿਚ ਸਮਾਂ ਲੱਗੇਗਾ। ਅਸ਼ੋਕ ਪੰਡਿਤ ਨੇ ਫੇਸਬੁੱਕ 'ਤੇ ਮੰਜੁਲ ਸਿਨਹਾ ਦੇ ਨਾਂ 'ਤੇ ਇਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਆਪਣੇ 'ਫਿਲਮ ਗੁਰੂ' ਮੰਜੁਲ ਸਿਨਹਾ ਦੇ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮੰਜੁਲ ਸਿਨਹਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਗੋਆ ਵਿਚ ਹੀ ਕੀਤਾ ਗਿਆ। ਹਾਲਾਂਕਿ ਪਰਿਵਾਰ ਮੁੰਬਈ 'ਚ ਡਾਇਰੈਕਟਰ ਦੇ ਨਾਂ 'ਤੇ ਸ਼ੋਕ ਸਭਾ ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ 'ਚ ਨਿਰਦੇਸ਼ਕ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਦੋਸਤ ਅਤੇ ਸਾਥੀ ਕਲਾਕਾਰ ਪਹੁੰਚਣਗੇ।
ਇਹ ਵੀ ਪੜ੍ਹੋ : ਮਾਇਆਵਤੀ ਨੂੰ SC ਤੋਂ ਵੱਡੀ ਰਾਹਤ, 15 ਸਾਲਾਂ ਬਾਅਦ ਬੰਦ ਹੋਇਆ ਮੂਰਤੀਆਂ ਬਣਵਾਉਣ ਖ਼ਿਲਾਫ਼ ਚੱਲ ਰਿਹਾ ਕੇਸ
ਟੀਵੀ ਦੇ ਮਸ਼ਹੂਰ ਡਾਇਰੈਕਟਰ ਸਨ ਮੰਜੁਲ
ਮੰਜੁਲ ਸਿਨਹਾ ਨੇ ਆਪਣੇ ਕਰੀਅਰ 'ਚ 'ਯੇ ਜੋ ਹੈ ਜ਼ਿੰਦਗੀ', 'ਖਾਮੋਸ਼' ਅਤੇ 'ਜ਼ਿੰਦਗੀ ਖੱਟੀ ਮੀਠੀ' ਵਰਗੇ ਚੰਗੇ ਟੀਵੀ ਸੀਰੀਅਲਾਂ ਦਾ ਨਿਰਦੇਸ਼ਨ ਕੀਤਾ ਸੀ। ਉਸ ਨੇ ਆਪਣੇ ਨਿਰਦੇਸ਼ਨ ਨਾਲ ਭਾਰਤੀ ਟੈਲੀਵਿਜ਼ਨ ਨੂੰ ਵੀ ਨਵੀਂ ਦਿਸ਼ਾ ਦਿੱਤੀ। ਮੰਜੁਲ ਉਨ੍ਹਾਂ ਕੁਝ ਨਿਰਦੇਸ਼ਕਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਭਾਰਤੀ ਸਿਟਕਾਮ ਨੂੰ ਵਿਸ਼ੇਸ਼ ਪਛਾਣ ਦਿਵਾਈ।
ਮੰਜੁਲ ਸਿਨਹਾ ਦਾ ਜਨਮ ਇਕ ਰੱਜੇ-ਪੁੱਜੇ ਪਰਿਵਾਰ ਵਿਚ ਹੋਇਆ ਸੀ, ਜਿਸ ਨੂੰ ਸਿਨੇਮਾ ਲਈ ਡੂੰਘਾ ਜਨੂੰਨ ਸੀ। ਉਨ੍ਹਾਂ ਦੇ ਪਰਿਵਾਰ ਦਾ ਪਟਨਾ ਵਿਚ ਇਕ ਸਿਨੇਮਾ ਹਾਲ ਸੀ, ਜਿਸ ਕਾਰਨ ਉਨ੍ਹਾਂ ਦਾ ਫਿਲਮਾਂ ਅਤੇ ਫਿਲਮ ਡਿਸਟ੍ਰੀਬਿਊਸ਼ਨ ਨਾਲ ਡੂੰਘਾ ਰਿਸ਼ਤਾ ਸੀ। ਉਹ ਭੋਜਪੁਰੀ ਫਿਲਮਾਂ ਵਿਚ ਵੀ ਦਿਲਚਸਪੀ ਰੱਖਦੇ ਸੀ। ਉਨ੍ਹਾਂ ਸੈਨਿਕ ਸਕੂਲ ਤਿਲਈਆ ਤੋਂ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਮੰਜੁਲ ਨੇ 1977 ਵਿਚ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾ ਯਾਨੀ FTII, ਪੁਣੇ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਹ ਮੁੰਬਈ ਆ ਗਏ ਅਤੇ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ, 5 ਉਮੀਦਵਾਰ ਐਲਾਨੇ
NEXT STORY