ਸੂਰਤ- ਪੁਲਸ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਇਕ ਸਮੂਹ ਦੇ ਮਾਪਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜੋ 35 ਲਗਜ਼ਰੀ ਕਾਰਾਂ ਦੇ ਕਾਫਲੇ 'ਚ ਸਕੂਲ ਦੇ ਵਿਦਾਇਗੀ ਸਮਾਰੋਹ (farewell party) 'ਚ ਗਏ ਸਨ ਅਤੇ ਰਸਤੇ 'ਚ ਸਟੰਟ ਕਰ ਰਹੇ ਸਨ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ 22 ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਇਹ ਕਾਰਵਾਈ 7 ਫਰਵਰੀ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਘੱਟ ਉਮਰ ਦੇ ਸਕੂਲੀ ਮੁੰਡਿਆਂ ਵਲੋਂ BMW, ਮਰਸੀਡੀਜ਼ ਅਤੇ ਪੋਰਸ਼ ਵਰਗੀਆਂ ਕਾਰਾਂ ਚਲਾਉਣ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ। ਉਨ੍ਹਾਂ 'ਚੋਂ ਕੁਝ ਨੂੰ ਕਾਰ ਦੇ ਦਰਵਾਜ਼ਿਆਂ 'ਤੇ ਖ਼ਤਰਨਾਕ ਢੰਗ ਨਾਲ ਬੈਠੇ ਦੇਖਿਆ ਗਿਆ ਜਾਂ 'ਸਨਰੂਫ' ਤੋਂ ਆਪਣੇ ਸਿਰ ਬਾਹਰ ਕੱਢਦੇ ਹੋਏ ਅਤੇ ਹੱਥਾਂ 'ਚ 'ਸਮੋਕ ਗਨ' ਫੜੇ ਹੋਏ ਦੇਖਿਆ ਗਿਆ। ਪੁਲਸ ਅਨੁਸਾਰ ਉਹ ਸ਼ਹਿਰ ਦੇ ਓਲਪਾਡ ਇਲਾਕੇ 'ਚ ਫਾਊਂਟੇਨਹੈੱਡ ਸਕੂਲ 'ਚ ਇਕ ਵਿਦਾਇਗੀ ਸਮਾਰੋਹ 'ਚ ਸ਼ਾਮਲ ਹੋਣ ਜਾ ਰਹੇ ਸਨ।
ਇਹ ਵੀ ਪੜ੍ਹੋ : 26 ਫਰਵਰੀ ਦੀ ਛੁੱਟੀ ਹੋਈ Cancel, ਜਾਣੋ ਵਜ੍ਹਾ
ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਲੋਕਾਂ ਨੇ ਇਸ ਦੀ ਆਲੋਚਨਾ ਕੀਤੀ, ਜਿਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਨੂੰ ਸਾਫ਼ ਤੌਰ 'ਤੇ ਵਾਹਨ ਚਲਾ ਕੇ ਸਕੂਲ ਨਹੀਂ ਆਉਣ ਲਈ ਕਿਹਾ ਗਿਆ ਸੀ, ਭਾਵੇਂ ਹੀ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਹੋਣ। ਡਿਪਟੀ ਕਮਿਸ਼ਨਰ ਆਫ਼ ਪੁਲਸ ਆਰ ਪੀ ਬਾਰੋਟ ਨੇ ਕਿਹਾ ਕਿ ਮਾਮਲੇ ਦੇ ਸਬੰਧ 'ਚ ਬੁੱਧਵਾਰ ਨੂੰ ਪਾਲ ਪੁਲਸ ਸਟੇਸ਼ਨ 'ਚ 6 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ,"ਅਸੀਂ 35 'ਚੋਂ 26 ਕਾਰਾਂ ਦੀ ਪਛਾਣ ਕਰ ਲਈ ਹੈ ਅਤੇ ਹੁਣ ਤੱਕ 22 ਕਾਰਾਂ ਨੂੰ ਜ਼ਬਤ ਕਰ ਲਿਆ ਹੈ।" ਉਨ੍ਹਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਵੀਡੀਓ 'ਚ ਤਿੰਨ ਵਿਦਿਆਰਥੀਆਂ ਨੂੰ ਗੱਡੀ ਚਲਾਉਂਦੇ ਦੇਖਿਆ ਜਾ ਸਕਦਾ ਹੈ ਜਦੋਂ ਕਿ ਬਾਕੀ ਕਾਰਾਂ ਡਰਾਈਵਰ ਚਲਾ ਰਹੇ ਸਨ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹਨ।'' ਬਰੋਟ ਨੇ ਕਿਹਾ ਕਿ ਤਿੰਨਾਂ ਮੁੰਡਿਆਂ ਦੇ ਮਾਪਿਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 125 (ਦੂਜਿਆਂ ਜਾਂ ਮਨੁੱਖੀ ਜੀਵਨ ਦੀ ਸੁਰੱਖਿਆ ਨੂੰ ਖਤਰੇ 'ਚ ਪਾਉਣ ਵਾਲਾ ਕੰਮ) ਦੇ ਤਹਿਤ ਉਨ੍ਹਾਂ ਨੂੰ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ ਦੀ ਆਗਿਆ ਦੇਣ ਲਈ ਐੱਫਆਈਆਰ ਦਰਜ ਕੀਤੀ ਗਈ ਹੈ। ਬਾਰੋਟ ਨੇ ਕਿਹਾ,"ਅਸੀਂ ਸਟੰਟ 'ਚ ਸ਼ਾਮਲ ਤਿੰਨ ਕਾਰਾਂ ਦੇ ਡਰਾਈਵਰਾਂ ਵਿਰੁੱਧ ਵੀ ਐੱਫਆਈਆਰ ਦਰਜ ਕੀਤੀ ਹੈ।"
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੇ ਕਿਹੜੇ ਸੂਬੇ 'ਚ 1 ਲੀਟਰ ਪੈਟਰੋਲ ਲਈ ਸਭ ਤੋਂ ਵੱਧ ਵੈਟ ਟੈਕਸ ਅਦਾ ਕਰਨਾ ਪੈਂਦਾ ਹੈ?
NEXT STORY