ਓਡੀਸ਼ਾ- ਓਡੀਸ਼ਾ ਦੇ ਮਊਰਭੰਜ 'ਚ ਬਸਤੀ ਤੋਂ ਲਗਭਗ 2 ਕਿਲੋਮੀਟਰ ਦੂਰ ਇਕ ਕਿਸਾਨ ਕੋਲ ਖੇਤਾਂ ਦੀ ਸਿੰਚਾਈ ਲਈ ਕੋਈ ਸਾਧਨ ਨਹੀਂ ਸੀ। ਉਸ ਨੇ ਸਿੰਚਾਈ ਲਈ ਅਧਿਕਾਰੀਆਂ ਕੋਲ ਕਈ ਚੱਕਰ ਲਗਾਏ। ਮਦਦ ਮੰਗੀ ਪਰ ਅਧਿਕਾਰੀਆਂ ਨੇ ਉਸ ਨੂੰ ਮਦਦ ਨਹੀਂ ਉਪਲੱਬਧ ਕਰਵਾਈ। ਆਖ਼ਰ ਕਿਸਾਨ ਨੇ ਨਹਿਰ ਤੋਂ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਜੁਗਾੜ ਕੱਢਿਆ।
ਕਿਸਾਨ ਨੇ ਇਕ ਵਾਟਰਵ੍ਹੀਲ ਯੰਤਰ ਤਿਆਰ ਕੀਤਾ। ਇਸ ਵ੍ਹੀਲ 'ਚ ਪਲਾਸਟਿਕ ਦੀਆਂ ਬੋਤਲਾਂ ਬੰਨ੍ਹੀਆਂ ਹਨ। ਕਿਸਾਨ ਮਾਹੁਰ ਟਿਪਿਰੀਆ ਨੇ ਕਿਹਾ,''ਮੈਂ ਇਕ ਗਰੀਬ ਆਦਮੀ ਹਾਂ। ਮੈਂ ਕਈ ਵਾਰ ਅਧਿਕਾਰੀਆਂ ਤੋਂ ਸਿੰਚਾਈ ਦੀ ਵਿਵਸਥਾ ਕਰਨ ਦੀ ਅਪੀਲ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ। ਆਖ਼ਰਕਾਰ, ਮੈਂ ਇਸ ਨੂੰ ਖ਼ੁਦ ਜੁਗਾੜ ਕਰ ਕੇ ਬਣਾਇਆ।''
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨ ਅੰਦੋਲਨ ਨੂੰ ਲੈ ਕੇ BJP ਵਿਧਾਇਕ ਦੇ ਵਿਗੜੇ ਬੋਲ- 'ਇਹ ਬਰਡ ਫਲੂ ਫੈਲਾਉਣ ਦੀ ਸਾਜਿਸ਼'
NEXT STORY