ਨਵੀਂ ਦਿੱਲੀ— ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਲੱਗਭਗ 4 ਮਹੀਨਿਆਂ ਤੋਂ ਡਟੇ ਹੋਏ ਹਨ। ਇਸ ਦਰਮਿਆਨ ਅੱਜ ਯਾਨੀ ਕਿ ਮੰਗਲਵਾਰ ਨੂੰ ਦਿੱਲੀ-ਗਾਜ਼ੀਪੁਰ ਸਰਹੱਦ ’ਤੇ ਡਟੇ ਕਿਸਾਨਾਂ ਵਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਕਿਸਾਨਾਂ ਵਲੋਂ ਇਨਕਲਾਬ ਜ਼ਿੰਦਾਬਾਦ ਦੇ ਜਿੱਥੇ ਨਾਅਰੇ ਲਾਏ ਗਏ, ਉੱਥੇ ਹੀ ਸਰਹੱਦ ’ਤੇ ‘ਪਗੜੀ ਲੰਗਰ’ ਦਾ ਆਯੋਜਨ ਵੀ ਕੀਤਾ ਗਿਆ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਨੇ ਸਿਰ ’ਤੇ ਪੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ।
ਇਸ ਦਰਮਿਆਨ ਇਕ ਟਰੱਕ ’ਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲੇ ਪੋਸਟਰ ਲਾਏ ਗਏ। ਭਗਤ ਸਿੰਘ ਦਾ ਮੰਨਣਾ ਸੀ ਕਿ ਕ੍ਰਾਂਤੀ ਦਾ ਮਤਲਬ ਬੰਬ ਅਤੇ ਪਿਸਤੌਲ ਦੀ ਸੰਤੁਸ਼ਟੀ ਨਹੀਂ ਹੈ। ਉਹ ਕਹਿੰਦੇ ਸਨ ਕਿ ਪਿਸਤੌਲ ਅਤੇ ਬੰਬ ਇਨਕਲਾਬ ਨਹੀਂ ਲਿਆਂਦੇ, ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸ਼ਾਨ ’ਤੇ ਤੇਜ਼ ਹੁੰਦੀ ਹੈ। ਦੱਸ ਦੇਈਏ ਕਿ ਅੰਗਰੇਜ਼ੀ ਹਕੂਮਤ ਦੀ ਨੀਂਹ ਨੂੰ ਹਿਲਾ ਕੇ ਰੱਖ ਦੇਣ ਵਾਲੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੰਗਰੇਜ਼ਾਂ ਨੇ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ’ਤੇ ਲਟਕਾ ਦਿੱਤਾ ਸੀ।
ਦਿੱਲੀ-ਗਾਜ਼ੀਪੁਰ ਸਰਹੱਦ ’ਤੇ ਭਾਰੀ ਗਿਣਤੀ ਵਿਚ ਨੌਜਵਾਨ ਪਹੁੰਚੇ ਹਨ। ਇਸ ਮੌਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ’ਚ ਭਗਤ ਸਿੰਘ, ਸੁਖਵੇਦ ਅਤੇ ਰਾਜਗੁਰੂ ਦੇ ਵਿਚਾਰਾਂ ’ਤੇ ਚਰਚਾ ਕੀਤੀ ਗਈ ਕਿ ਕਿਵੇਂ ਨੌਜਵਾਨ ਉਮਰ ’ਚ ਉਨ੍ਹਾਂ ਨੇ ਦੇਸ਼ ਲਈ ਸੋਚਿਆ ਅਤੇ ਸ਼ਹਾਦਤ ਦਾ ਜਾਮ ਪੀਤਾ।
ਕਿਸਾਨਾਂ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰਰੇਣਾ ਸਰੋਤ ਹਨ, ਉਹ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਵਾਰ ਗਏ। ਉਨ੍ਹਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਅਸੀਂ ਸਾਰੇ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ’ਚ ਆਪਣਾ ਬਲੀਦਾਨ ਦਿੱਤਾ।
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੀ ਸ਼ਹਾਦਤ ਦਿਵਸ ’ਤੇ ਸ਼ਰਧਾਂਜਲੀ ਦੇਣ ਲਈ ਇਕ ਨੌਜਵਾਨ ਕਿਸਾਨ ਨੇ ਸਿਰ ’ਤੇ ਪੀਲੇ ਰੰਗ ਦੀ ਦਸਤਾਰ ਸਜਾਈ ਅਤੇ ਹੱਥ ’ਚ ਤਿਰੰਗਾ ਝੰਡਾ ਵੀ ਫੜਿਆ।
ਕਿਸਾਨਾਂ ਵਲੋਂ ਪੀਲੀਆਂ ਪੱਗਾਂ ਸਜਾ ਕੇ ਮਾਰਚ ਵੀ ਕੱਢਿਆ ਗਿਆ।
ਇਕ ਛੋਟਾ ਬੱਚਾ ਸਿਰ ’ਤੇ ਪੀਲੇ ਰੰਗ ਦੀ ਦਸਤਾਰ ਬੰਨ੍ਹਵਾਉਂਦਾ ਹੋਇਆ।
ਹਰਸਿਮਰਤ ਬਾਦਲ ਵਲੋਂ ਲਗਾਏ ਗਏ ਦੋਸ਼ਾਂ ਦਾ ਭਗਵੰਤ ਮਾਨ ਨੇ ਦਿੱਤਾ ਜਵਾਬ, ਕੀਤਾ ਇਹ ਚੈਲੇਂਜ
NEXT STORY