ਨਵੀਂ ਦਿੱਲੀ— ਦਿੱਲੀ 'ਚ ਇਕ ਪਿਤਾ ਨੇ ਮਾਸੂਮ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਦੋਸ਼ੀ ਸ਼ਖਸ ਨੇ ਦੂਜਾ ਵਿਆਹ ਕੀਤਾ ਸੀ ਅਤੇ ਉਹ ਬੱਚੇ ਦਾ ਸੌਤੇਲਾ ਪਿਤਾ ਸੀ। ਬੀਤੀ ਰਾਤ ਦੋਸ਼ੀ ਨੇ ਮਾਸੂਮ ਦੀ ਪਟਕ-ਪਟਕ ਦੇ ਹੱਤਿਆ ਕਰ ਦਿੱਤੀ। ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੇਟੇ ਦੀ ਲਾਸ਼ ਨੂੰ ਬੋਰਿਆਂ ਦੇ ਪਿੱਛੇ ਲੁਕਾ ਦਿੱਤਾ ਅਤੇ ਖੁਦ ਚੋਰੀ ਨਾਲ ਘਰ ਆ ਕੇ ਸੌਂ ਗਿਆ।
ਬੇਟੇ ਨੂੰ ਗਾਇਬ ਦੇਖ ਮਾਂ ਨੇ ਰੌਲਾ ਪਾਇਆ, ਉਦੋਂ ਜਾ ਕੇ ਇਸ ਮਾਮਲੇ ਦਾ ਖੁਲਾਸਾ ਹੋਇਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਉੱਥੇ ਪੁੱਜੀ ੱਤੇ ਬੱਚੇ ਦੀ ਲਾਸ਼ ਬਰਾਮਦ ਕਰ ਲਈ। ਫਿਲਹਾਲ ਦੋਸ਼ੀ ਪਿਤਾ ਦੀ ਤਲਾਸ਼ ਕੀਤੀ ਜਾ ਰਹੀ ਹੈ।
ਤੇਂਦੁਏ ਦੇ ਡਰ 'ਚ ਸਹਿਮੇ ਹੋਏ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਲ
NEXT STORY