ਗਵਾਲੀਅਰ-ਪੂਰੀ ਦੁਨੀਆ 'ਚ ਕੋਰੋਨਾਵਾਇਰਸ ਦਾ ਖੌਫ ਇੰਨਾ ਕੁ ਵੱਧ ਗਿਆ ਹੈ ਕਿ ਲੋਕ ਖਤਰਨਾਕ ਕਦਮ ਚੁੱਕ ਰਹੇ ਹਨ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੇ ਸ਼ੱਕ 'ਚ 25 ਸਾਲਾ ਨੌਜਵਾਨ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੱਸ ਦੇਈਏ ਕਿ ਇਹ ਨੌਜਵਾਨ ਸੋਨੀਪਤ (ਹਰਿਆਣਾ) ਦਾ ਰਹਿਣ ਵਾਲਾ ਹੈ ਅਤੇ ਇੱਥੇ ਮਿਲਟਰੀ ਇੰਜੀਨੀਅਰਿੰਗ ਸਰਵਿਸ (ਐੱਮ.ਈ.ਐੱਸ) 'ਚ ਕੰਮ ਕਰਦਾ ਸੀ।
ਨਗਰ ਪੁਲਸ ਅਧਿਕਾਰੀ ਰਵੀ ਭਦੌਰੀਆ ਨੇ ਅੱਜ ਭਾਵ ਸ਼ਨੀਵਾਰ ਨੂੰ ਦੱਸਿਆ ਹੈ, ਅਸਲ 'ਚ ਸੋਨੀਪਤ ਨਿਵਾਸੀ ਦੀਲੀਪ (25) ਇੱਥੇ ਦੀਨ ਦਿਆਲ ਨਗਰ 'ਚ ਰਹਿੰਦਾ ਸੀ। ਕੋਰੋਨਾ ਪੀੜਤ ਦੇ ਸ਼ੱਕ ਕਾਰਨ ਉਸ ਨੂੰ ਘਰ 'ਚ ਵੱਖਰਾ ਰੱਖਿਆ ਗਿਆ ਸੀ। ਉਹ ਮਹਾਰਾਜਪੁਰਾ ਏਅਰਫੋਰਸ ਸਟੇਸ਼ਨ 'ਤੇ ਮਿਲਟਰੀ ਇੰਜੀਨੀਅਰਿੰਗ 'ਚ ਫਿਟਰ ਮੈਕੇਨਿਕ ਦੇ ਤੌਰ 'ਤੇ ਤਾਇਨਾਤ ਸੀ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੂੰ ਸ਼ੱਕ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੈ, ਜਿਸ ਕਾਰਨ ਉਸ ਨੂੰ ਪਹਿਲਾ ਸੈਨਾ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕੀਤਾ ਗਿਆ ਅਤੇ ਬਾਅਦ 'ਚ ਉਸ ਨੂੰ ਘਰ 'ਚ ਵੱਖਰਾ ਰਹਿਣ ਲਈ ਕਿਹਾ ਗਿਆ ਸੀ ਪਰ ਬੀਤੇ ਸ਼ੁੱਕਰਵਾਰ ਨੂੰ ਵੱਖਰਾ ਰਹਿ ਰਹੇ ਦੀਲੀਪ ਨੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਘਟਨਾ ਸਥਾਨ ਤੋਂ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਮਿਲਿਆ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।
ਯਾਤਰੀ ਗੱਡੀਆਂ 17 ਮਈ ਤੱਕ ਬੰਦ, ਰਾਜਾਂ ਦੀ ਅਪੀਲ 'ਤੇ ਹੀ ਚੱਲਣਗੀਆਂ ਵਿਸ਼ੇਸ਼ ਟਰੇਨਾਂ
NEXT STORY