ਹਿਮਾਚਲ ਪ੍ਰਦੇਸ਼—ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ 'ਚ ਗੈਰ ਕਾਨੂੰਨੀ ਨਿਰਮਾਣ ਤੋੜਨ ਆਈ ਟਾਊਨ ਐਂਡ ਕੰਟ੍ਰੀ ਪਲਾਨਿੰਗ(ਟੀ.ਸੀ.ਪੀ) ਦੀ ਮਹਿਲਾ ਕਰਮਚਾਰੀ ਨੂੰ ਹੋਟਲ ਵਪਾਰੀ ਨੇ ਗੋਲੀ ਮਾਰ ਦਿੱਤੀ। ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਇਕ ਹੋਰ ਜ਼ਖਮੀ ਹੋਣ ਦੀ ਸੂਚਨਾ ਹੈ। ਮਾਮਲਾ ਸੋਲਨ ਜ਼ਿਲੇ ਦੇ ਕਸੌਲੀ ਦਾ ਹੈ। ਜਿੱਥੇ ਮੰਗਲਵਾਰ ਨੂੰ ਸੁਪਰੀਮ ਕੋਰਟ ਅਤੇ ਐਨ.ਜੀ.ਟੀ ਦੇ ਆਦੇਸ਼ਾਂ ਦੇ ਬਾਅਦ ਸਥਾਨਕ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪੁੱਜੀ। ਇਸ ਦੌਰਾਨ ਭਾਰੀ ਪੁਲਸ ਫੌਜ ਤਾਇਨਾਤ ਸੀ। ਹੋਟਲ ਮਾਲਕਾਂ 'ਚ ਨਿਰਮਾਣ ਤੋੜਨ ਨੂੰ ਲੈ ਕੇ ਗੁੱਸਾ ਸੀ। ਇਸੀ ਦੇ ਚੱਲਦੇ ਦੋਸ਼ੀ ਹੋਟਲ ਵਪਾਰੀ ਨੇ ਮਹਿਲਾ ਨੂੰ ਗੋਲੀ ਮਾਰ ਦਿੱਤੀ।
ਕਸੌਲੀ ਜ਼ਿਲੇ 'ਚ ਸੁਪਰੀਮ ਕੋਰਟ ਨੇ 13 ਹੋਟਲਾਂ ਦੇ ਗੈਰ-ਕਾਨੂੰਨੀ ਨਿਰਮਾਣ ਤੋੜਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ। ਮੰਗਲਵਾਰ ਨੂੰ ਇਸੀ ਦੇ ਮੱਦੇਨਜ਼ਰ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪੁੱਜੀ। ਹੋਟਲ ਵਪਾਰੀਆਂ ਨੇ ਇਸ ਗੱਲ 'ਤੇ ਬਹੁਤ ਹੰਗਾਮਾ ਕੀਤਾ।
ਐਸ.ਡੀ.ਐਮ ਸੋਲਨ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਕੋਰਟ ਦੇ ਆਦੇਸ਼ ਮੁਤਾਬਕ ਇਹ ਕਾਰਵਾਈ ਅਮਲ 'ਚ ਲਿਆਈ ਜਾ ਰਹੀ ਹੈ। ਜੇਕਰ ਕਿਸੀ ਹੋਟਲ ਵਪਾਰੀ ਨੂੰ ਇਸ 'ਤੇ ਇਤਰਾਜ਼ ਹੈ ਤਾਂ ਉਹ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ।
ਤਾਜ ਮਹਿਲ ਦੇ ਬਦਰੰਗ ਹੋਣ ਨੂੰ ਲੈ ਕੇ ਅਦਾਲਤ ਚਿੰਤਤ
NEXT STORY