ਗੋਪਾਲਗੰਜ— ਬਿਹਾਰ ਦੇ ਗੋਪਾਲਗੰਜ 'ਚ ਸ਼ੁੱਕਰਵਾਰ ਨੂੰ ਇਕ ਲੜਕੀ ਦੀ ਸਿਰ ਵੱਢੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲੜਕੀ ਦੀ ਲਾਸ਼ ਗੰਨੇ ਦੇ ਖੇਤ ਤੋਂ ਬਰਾਮਦ ਕੀਤੀ ਗਈ ਹੈ। ਲਾਸ਼ ਤੋਂ ਸਿਰ ਗਾਇਬ ਸੀ ਅਤੇ ਉਸ 'ਤੇ ਕੋਈ ਕੱਪੜਾ ਨਹੀਂ ਸੀ।
ਜ਼ਿਲੇ ਦੇ ਜਾਦੋਪੁਰ ਥਾਣਾ ਖੇਤਰ 'ਚ ਮਿਲੀ ਇਸ ਲਾਸ਼ ਦੇ ਸੰਬੰਧ 'ਚ ਕਿਹਾ ਗਿਆ ਹੈ ਕਿ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਅਤੇ ਫਿਰ ਉਸ ਦਾ ਕਤਲ ਕਰਕੇ ਲਾਸ਼ ਸੁੱਟ ਦਿੱਤੀ ਗਏ। ਮੌਕੇ ਤੋਂ ਗਾਂਜੇ ਦਾ ਪੈਕਟ ਵੀ ਮਿਲਿਆ ਹੈ। ਇਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਘਟਨਾ ਨੂੰ ਅੰਜਾਮ ਦਿੰਦੇ ਸਮੇਂ ਨਸ਼ਾ ਕੀਤਾ ਸੀ। ਸੂਚਨਾ ਮਿਲਣ 'ਤੇ ਜਾਦੋਪੁਰ ਥਾਣੇ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਮਾਰੀ ਗਈ ਲੜਕੀ ਦੀ ਪਛਾਣ ਕਰਨ ਕੋਸ਼ਿਸ਼ ਕਰ ਰਹੀ ਹੈ। ਲਾਸ਼ ਦੇ ਕੋਲੋਂ ਕੱਪੜਾ ਜਾਂ ਕੋਈ ਚੀਜ਼ ਨਹੀਂ ਮਿਲੀ ਹੈ, ਜਿਸ ਨਾਲ ਲੜਕੀ ਦੀ ਪਛਾਣ ਕੀਤੀ ਜਾ ਸਕੇ।
ਸਰਵਿਸ ਰਾਈਫਲ ਨਾਲ ਹੀ ਸੀ. ਆਰ. ਪੀ. ਐੈੱਫ. ਜਵਾਨ ਨੇ ਕੀਤੀ ਖੁਦਕੁਸ਼ੀ
NEXT STORY