ਨੈਸ਼ਨਲ ਡੈਸਕ- ਹੁਣ ਤੱਕ ਤੁਹਾਨੂੰ ਆਨਲਾਈਨ FIR ਦਰਜ ਕਰਵਾਉਣ ਲਈ ਪੁਲਸ ਸਟੇਸ਼ਨ ਜਾਣਾ ਪੈਂਦਾ ਸੀ ਪਰ ਹੁਣ ਕਿਸੇ ਵੀ ਹਾਲਤ ਵਿਚ ਤੁਹਾਨੂੰ FIR ਦਰਜ ਕਰਵਾਉਣ ਲਈ ਪੁਲਸ ਸਟੇਸ਼ਨ ਜਾਣ ਜਾਂ ਆਪਣਾ ਲੈਪਟਾਪ ਖੋਲ੍ਹਣ ਦੀ ਲੋੜ ਨਹੀਂ ਪਵੇਗੀ। ਦਰਅਸਲ ਹੁਣ ਤੁਸੀਂ ਆਪਣੇ ਮੋਬਾਈਲ ਵਿਚ WhatsApp ਖੋਲ੍ਹ ਕੇ ਆਸਾਨੀ ਨਾਲ E-FIR ਰਜਿਸਟਰ ਕਰ ਸਕਦੇ ਹੋ। ਜੰਮੂ-ਕਸ਼ਮੀਰ ਪੁਲਸ ਨੇ ਵਟਸਐਪ ਰਾਹੀਂ ਦੇਸ਼ ਦੀ ਪਹਿਲੀ E-FIR ਦਰਜ ਕੀਤੀ ਹੈ।
E-FIR ਦੇ ਫਾਇਦੇ ਅਤੇ ਨੁਕਸਾਨ
ਆਸਾਨ ਅਤੇ ਤੇਜ਼ ਪ੍ਰਕਿਰਿਆ: ਹੁਣ ਲੋਕ ਵਟਸਐਪ ਵਰਗੇ ਡਿਜੀਟਲ ਸਾਧਨਾਂ ਰਾਹੀਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।
ਪੁਲਸ ਸਟੇਸ਼ਨ ਜਾਣ ਦੀ ਲੋੜ ਨਹੀਂ ਪਵੇਗੀ, ਇਹ ਸਹੂਲਤ ਖਾਸ ਕਰਕੇ ਪੇਂਡੂ ਤੇ ਦੂਰ-ਦੁਰਾਡੇ ਦੇ ਇਲਾਕਿਆਂ ਲਈ ਲਾਭਦਾਇਕ ਸਾਬਤ ਹੋਵੇਗੀ।
ਪਾਰਦਰਸ਼ਤਾ ਅਤੇ ਜਵਾਬਦੇਹੀ: ਡਿਜੀਟਲ ਰਿਕਾਰਡ ਪੁਲਸ ਪ੍ਰਣਾਲੀ 'ਚ ਭ੍ਰਿਸ਼ਟਾਚਾਰ ਨੂੰ ਘਟਾਏਗਾ ਅਤੇ ਲੋਕਾਂ ਦਾ ਵਿਸ਼ਵਾਸ ਵਧਾਏਗਾ।
ਘੱਟ ਸਮੇਂ 'ਚ ਨਿਆਂ: ਇਸ ਨਾਲ ਅਪਰਾਧ ਦਰਜ ਕਰਨ ਦੀ ਪ੍ਰਕਿਰਿਆ ਤੇਜ਼ ਹੋਵੇਗੀ, ਜਿਸ ਨਾਲ ਮਾਮਲਿਆਂ ਦੀ ਜਾਂਚ ਜਲਦੀ ਸ਼ੁਰੂ ਹੋ ਸਕੇਗੀ।
ਝੂਠੀਆਂ ਸ਼ਿਕਾਇਤਾਂ ਦਾ ਖ਼ਤਰਾ: ਡਿਜੀਟਲ ਸਾਧਨਾਂ ਰਾਹੀਂ ਵੀ ਨਕਲੀ ਮਾਮਲੇ ਦਰਜ ਕੀਤੇ ਜਾ ਸਕਦੇ ਹਨ।
ਤਕਨੀਕੀ ਮੁੱਦੇ: ਇੰਟਰਨੈੱਟ ਦੀ ਉਪਲਬਧਤਾ ਅਤੇ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੋਵੇਗਾ।
ਕੀ ਹੈ ਜੰਮੂ-ਕਸ਼ਮੀਰ ਪੁਲਸ ਵਲੋਂ ਦਰਜ E-FIR ਦਾ ਮਾਮਲਾ
ਜੰਮੂ ਤੇ ਕਸ਼ਮੀਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰ ਇਮਤਿਆਜ਼ ਅਹਿਮਦ ਡਾਰ ਨੇ ਵਟਸਐਪ ਰਾਹੀਂ ਪੁਲਸ ਨੂੰ ਸ਼ਿਕਾਇਤ ਭੇਜੀ। ਉਸ ਦੀ ਸ਼ਿਕਾਇਤ ਮੁਤਾਬਕ ਜਦੋਂ ਉਹ ਤ੍ਰਥਪੋਰਾ ਤੋਂ ਸ਼੍ਰੀਨਗਰ ਜਾ ਰਿਹਾ ਸੀ, ਤਾਂ ਆਸ਼ਿਕ ਹੁਸੈਨ ਭੱਟ ਅਤੇ ਗੌਹਰ ਅਹਿਮਦ ਭੱਟ ਨਾਮ ਦੇ ਦੋ ਵਿਅਕਤੀਆਂ ਨੇ ਉਸ ਨੂੰ ਵਿਲਗਾਮ ਵਿਚ ਰੋਕਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਕਥਿਤ ਤੌਰ ’ਤੇ ਸੱਟ ਮਾਰੀ ਹੈ।
ਪੁਲਸ ਬੁਲਾਰੇ ਨੇ ਕਿਹਾ ਕਿ ਸ਼ਿਕਾਇਤ ਦੇ ਜਵਾਬ ਵਿਚ ਵਿਲਗਾਮ ਪੁਲਸ ਸਟੇਸ਼ਨ ਨੇ ਤੁਰੰਤ BNS ਦੀ ਧਾਰਾ 115 (2) ਅਤੇ 126 (2) ਦੇ ਤਹਿਤ 'E-FIR' ਦਰਜ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸ਼ਿਕਾਇਤ ਨੂੰ ਪੁਲਸ ਸਟੇਸ਼ਨ ਗਏ ਬਿਨਾਂ ਅਧਿਕਾਰਤ ਰੂਪ ਦਿੱਤਾ ਗਿਆ ਹੈ।
ਵਿਦਿਆਰਥੀ ਨੂੰ 'ਮੁਰਗਾ' ਬਣਾ ਕੇ ਪਿੱਠ 'ਤੇ ਬੈਠ ਗਿਆ ਟੀਚਰ ਤੇ ਫਿਰ...
NEXT STORY