ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਫਿਲਮ 'ਛਾਵਾ' ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਦੇ ਜੀਵਨ 'ਤੇ ਆਧਾਰਿਤ ਇਹ ਫਿਲਮ ਲੋਕਾਂ ਨੂੰ ਚੰਗੀ ਪ੍ਰੇਰਨਾ ਦੇਵੇਗੀ। ਇਸ ਕਾਰਨ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ, ਫ਼ਿਲਮ ਦੀਆਂ ਟਿਕਟਾਂ ਸਸਤੀਆਂ ਹੋ ਜਾਣਗੀਆਂ।ਛਤਰਪਤੀ ਸ਼ਿਵਾਜੀ ਦੇ ਪੁੱਤਰ ਸੰਭਾਜੀ ਦੇ ਜੀਵਨ 'ਤੇ ਆਧਾਰਿਤ 'ਛਾਵਾ' ਬਣਾਈ ਗਈ ਹੈ। ਇਸ ਫਿਲਮ ਨੂੰ ਹੁਣ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਛਤਰਪਤੀ ਸ਼ਿਵਾਜੀ ਦੇ ਜਨਮ ਦਿਵਸ ਦੇ ਮੌਕੇ 'ਤੇ ਟੈਕਸ ਮੁਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਨੇ ਵੀ ਆਪਣੇ ਜੀਵਨ ਵਿੱਚ ਕਈ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਨੂੰ ਗ੍ਰਹਿਣ ਕਰਨ ਦੀ ਲੋੜ ਹੈ।
ਸੀ.ਐਮ ਮੋਹਨ ਨੇ ਕੀ ਕਿਹਾ?
ਉਨ੍ਹਾਂ ਨੇ ਕਿਹਾ ਕਿ ਜਦੋਂ ਇੰਨੇ ਮਹਾਨ ਵਿਅਕਤੀ ਦੀ ਸ਼ਖਸੀਅਤ 'ਤੇ ਫਿਲਮ ਬਣਾਈ ਗਈ ਹੈ, ਤਾਂ ਉਸ 'ਤੇ ਟੈਕਸ ਕਿਉਂ ਲਗਾਇਆ ਜਾਵੇ? ਮੁੱਖ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ, ਹੁਣ ਸਿਨੇਮਾਘਰਾਂ ਵਿੱਚ ਚੱਲ ਰਹੀ ਫਿਲਮ ਦੀ ਟਿਕਟ ਹੋਰ ਸਸਤੀ ਹੋ ਜਾਏਗੀ।
ਇਹ ਵੀ ਪੜ੍ਹੋ- ਸੀਨੇ ਨਾਲ ਪਾਕਿਸਤਾਨੀ ਝੰਡਾ ਲਗਾਉਣ 'ਤੇ Rakhi Sawant ਨੇ ਤੋੜੀ ਚੁੱਪੀ, ਕਿਹਾ...
ਫਿਲਮ ਦੇਖਣ ਵਾਲਿਆਂ ਦੀ ਗਿਣਤੀ 'ਚ ਹੋਏਗਾ ਵਾਧਾ ?
ਦੱਸ ਦੇਈਏ ਕਿ ਜਦੋਂ ਵੀ ਕੋਈ ਫਿਲਮ ਟੈਕਸ ਮੁਕਤ ਹੁੰਦੀ ਹੈ, ਤਾਂ ਫਿਲਮ ਦੇਖਣ ਵਾਲਿਆਂ ਦੀ ਸੰਖਿਆਂ 'ਚ ਵਾਧੇ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਟਿਕਟਾਂ ਵਾਜਬ ਕੀਮਤ 'ਤੇ ਉਪਲਬਧ ਹਨ। ਹੁਣ ਜਦੋਂ ਸਰਕਾਰ ਨੇ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਹੈ, ਤਾਂ ਇਸਦਾ ਸਿੱਧਾ ਅਸਰ ਟਿਕਟ ਦੀ ਕੀਮਤ 'ਤੇ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਦੀ CM ਬਣੀ ਰੇਖਾ ਗੁਪਤਾ, ਅਹੁਦੇ ਦੀ ਚੁੱਕੀ ਸਹੁੰ
NEXT STORY