ਸੋਨੀਪਤ (ਏਜੰਸੀ)— ਬੀਤੇ ਸਾਲ ਵਾਂਗ ਹੀ ਇਸ ਵਾਰ ਵੀ ਦੀਵਾਲੀ ਦੇ ਤਿਉਹਾਰ 'ਤੇ ਪਟਾਕੇ ਚਲਾਉਣ, ਖਰੀਦਣ, ਵੇਚਣ ਆਦਿ ਨਾਲ ਜੁੜੀ ਹਰ ਗਤੀਵਿਧੀ 'ਤੇ ਪਾਬੰਦੀ ਲਾਈ ਗਈ ਹੈ। ਸੋਨੀਪਤ ਜ਼ਿਲਾ ਮੈਜਿਸਟ੍ਰੇਟ ਵਲੋਂ ਅਜਿਹਾ ਪ੍ਰਦੂਸ਼ਣ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਸੋਨੀਪਤ ਜ਼ਿਲਾ ਮੈਜਿਸਟ੍ਰੇਟ ਵਿਨਯ ਸਿੰਘ ਨੇ ਮਾਣਯੋਗ ਸੁਪਰੀਮ ਕੋਰਟ ਵਲੋਂ ਦਿੱਲੀ ਐਨ. ਸੀ. ਆਰ. ਖੇਤਰ ਵਿਚ ਪਟਾਕਿਆਂ ਕਾਰਨ ਹੋਣ ਵਾਤਾਵਰਣ ਪ੍ਰਦੂਸ਼ਣ 'ਤੇ ਲਏ ਗਏ ਨੋਟਿਸ ਦੇ ਮੱਦੇਨਜ਼ਰ ਸੀ. ਆਰ. ਪੀ. ਸੀ. 1973 ਦੀ ਧਾਰਾ-144 ਤਹਿਤ ਹੁਕਮ ਜਾਰੀ ਕਰਦੇ ਹੋਏ ਦੀਵਾਲੀ ਦੇ ਮੌਕੇ ਜ਼ਿਲਾ ਸੋਨੀਪਤ 'ਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ 'ਤੇ ਪੂਰਨ ਰੂਪ ਨਾਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਵਿਸਫੋਟਕ ਐਕਟ 2008 ਦੇ ਨਿਯਮ 127 ਅਤੇ 128 ਦੇ ਤਹਿਤ ਸੀ. ਆਰ. ਪੀ. ਸੀ. 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਸ਼ਾਂਤੀ ਬਣਾ ਕੇ ਰੱਖਣ, ਮਨੁੱਖੀ ਜ਼ਿੰਦਗੀ ਨੂੰ ਖਤਰੇ ਦੀ ਸ਼ੰਕਾ, ਸਿਹਤ ਅਤੇ ਜਾਇਦਾਦ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੇ ਤਹਿਤ ਜ਼ਿਲਾ ਸੋਨੀਪਤ ਵਿਚ ਪਟਾਕਿਆਂ, ਵਿਸਫੋਟਕਾਂ, ਵਿਕਰੀ ਅਤੇ ਬਾਹਰੀ ਦੇਸ਼ਾਂ ਤੋਂ ਪਟਾਕਿਆਂ ਦੀ ਦਰਾਮਦਗੀ 'ਤੇ ਤੁਰੰਤ ਪ੍ਰਭਾਵ ਤੋਂ ਰੋਕ ਰਹੇਗੀ। ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਅਤੇ ਨਿਯਮਿਤ ਚੈਕਿੰਗ ਲਈ ਚੈਕਿੰਗ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਖੇਤਰਾਂ ਵਿਚ ਵੀ ਵੱਖ-ਵੱਖ ਅਧਿਕਾਰੀਆਂ ਦੀ ਅਗਵਾਈ ਵਿਚ ਟੀਮਾਂ ਬਣਾਈਆਂ ਗਈਆਂ ਹਨ।
ਏਅਰ ਏਸ਼ੀਆ ਦੇ ਜਹਾਜ਼ ਨਾਲ ਟਕਰਾਇਆ ਪੰਛੀ, ਵਾਲ-ਵਾਲ ਬਚੇ ਯਾਤਰੀ
NEXT STORY