ਉੱਨਾਵ— ਬੁੱਧਵਾਰ ਸ਼ਾਮ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਦਹਿਸ਼ਤ ਫੈਲਾਉਣ ਲਈ ਇੱਥੇ ਹਵਾਈ ਫਾਇਰਿੰਗ ਕੀਤੀ। ਇਸ ਨਾਲ ਇਕ 10 ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ 18 ਸਾਲ ਦਾ ਲੜਕਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਘਟਨਾ ਦੇ ਬਾਅਦ ਇਲਾਕੇ 'ਚ ਹੱਲਚੱਲ ਮਚ ਗਈ।
ਮਾਮਲਾ ਜ਼ਿਲੇ ਦੇ ਇੰਡਾਰਗੋ ਖੇਤਰ ਦਾ ਹੈ। ਜਿੱਥੇ ਚਾਰ ਬਾਈਕਾਂ 'ਤੇ ਸਵਾਰ ਹੋ ਕੇ ਕਰੀਬ 8 ਬਦਮਾਸ਼ ਪੁੱਜੇ ਅਤੇ ਇੱਥੇ ਫੈਕਟਰੀ ਵਰਕਸ ਨੂੰ ਗਾਲੀਆਂ ਦੇਣ ਲੱਗੇ। ਰੰਗਦਾਰੀ ਨਾ ਮਿਲਣ ਤੋਂ ਨਾਰਾਜ਼ ਬਦਮਾਸ਼ ਮਜ਼ਦੂਰਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਰਹੇ ਸੀ। ਇਸ ਦੇ ਬਾਅਦ ਉਨ੍ਹਾਂ ਨੇ ਦਹਿਸ਼ਤ ਫੈਲਾਉਣ ਲਈ ਬੰਦੂ ਕੱਢੀ ਅਤੇ ਹਵਾਈ ਫਾਇਰਿੰਗ ਸ਼ੁਰੂ ਕਰ ਦਿੱੱਤੀ। ਬਦਮਾਸ਼ਾਂ ਦੀ ਫਾਇਰਿੰਗ 'ਚ ਨੇੜੇ ਹੋਟਲ 'ਚ ਬੈਠੇ 10 ਸਾਲ ਦੇ ਬੱਚੇ ਨੂੰ ਗੋਲੀ ਲੱਗ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਹੋਟਲ 'ਤੇ ਕੰਮ ਕਰ ਰਹੇ ਇਕ 18 ਸਾਲ ਦੇ ਲੜਕੇ ਦੇ ਪੈਰ 'ਤੇ ਗੋਲੀ ਲੱਗੀ, ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਆਪਦੇ ਹੋਟਲ ਨੇੜੇ ਫੈਕਟਰੀ 'ਚ ਮੈਂ ਕੰਮ ਕਰਦਾ ਹਾਂ। ਮੇਰੇ ਬੇਟਾ ਹੋਟਲ 'ਚ ਆ ਕੇ ਬੈਠਦਾ ਸੀ। ਮੈਂ ਜਦੋਂ ਫੈਕਟਰੀ ਤੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਲੋਕਾਂ ਦੀ ਭੀੜ ਇੱਕਠੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਕਿਸੇ ਬੱਚੇ ਨੂੰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਹੈ। ਕੋਲ ਜਾ ਕੇ ਦੇਖਿਆ ਤਾਂ ਮੇਰਾ ਬੇਟਾ ਪਿਆ ਸੀ। ਮੇਰੀ ਕਿਸੇ ਨਾਲ ਕੋਲ ਲੜਾਈ ਨਹੀਂ ਹੈ। ਇਸ ਦੇ ਬਾਅਦ ਪੁਲਸ ਨੂੰ ਫਾਇਰਿੰਗ ਦੀ ਸੂਚਨਾ ਮਿਲੀ। ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੀ ਤਾਂ ਪਤਾ ਚੱਲਿਆ ਕਿ ਲੜਕਿਆਂ ਨੂੰ ਗੋਲੀ ਲੱਗੀ ਹੈ। ਇਸ ਦੀ ਮੌਤ ਹੋ ਗਈ ਹੈ ਅਤੇ ਦੂਜੇ ਨੂੰ ਹਸਪਤਾਲ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਬਲੀਆ 'ਚ ਜੀਪ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, 2 ਲੋਕਾਂ ਦੀ ਮੌਤ
NEXT STORY