ਬਲੀਆ— ਯੂ. ਪੀ. ਦੇ ਸਕਾਰਪਿਓ ਜੀਪ 'ਚੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ 'ਚ 2 ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਸ ਮੁਤਾਬਕ, ਬਿਹਾਰ ਦੇ ਭੋਜਪੁਰ ਜ਼ਿਲੇ ਦੇ ਸਰੀਆ ਨਿਵਾਸੀ ਸੁਨੀਲ ਸਿੰਘ ਅਤੇ ਹਨੂਮੰਤ ਸਿੰਘ ਮੋਟਰਸਾਈਕਲ ਤੋਂ ਬੈਰਿਆ ਵੱਲ ਜਾ ਰਹੇ ਸਨ। ਮੰਗਲਵਾਰ ਸ਼ਾਮ ਬਸਰਿਕਾਪੁਰ ਚਠੀ ਨਜ਼ਦੀਕ ਬੈਰਿਆ ਵੱਲੋ ਆ ਰਹੀ ਸਕਾਰਪਿਓ ਜੀਪ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ ਸੁਨੀਲ ਸਿੰਘ ਦੀ ਘਟਨਾਸਥਾਨ 'ਤੇ ਜਦੋਂਕਿ ਹਨੂਮੰਤ ਸਿੰਘ ਦੀ ਜ਼ਿਲਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਸਕਾਰਪਿਓ ਚਾਲਕ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲਸ ਨੇ ਗੱਡੀ ਸਮੇਤ ਚਾਲਕ ਨੂੰ ਕਾਬੂ ਕਰ ਲਿਆ ਹੈ।
ਵਿਰੋਧੀ ਧਿਰਾਂ ਨੂੰ ਚੋਣਾਂ 'ਚ ਭਾਜਪਾ ਖਿਲਾਫ ਇਕ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ : ਸ਼ੋਰੀ
NEXT STORY