ਰਾਂਚੀ - ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਨਜਿੱਠਣ ਲਈ ਪੂਰੇ ਦੇਸ਼ ਵਿੱਚ ਅੱਜ ਤੋਂ ਟੀਕਾਕਰਣ ਦੀ ਸ਼ੁਰੂਆਤ ਹੋਣ ਵਾਲੀ ਹੈ। ਟੀਕੇ ਦੇ ਸਾਈਡ ਇਫੈਕਟ ਨੂੰ ਲੈ ਕੇ ਖਦਸ਼ੇ ਅਤੇ ਬਿਆਨਬਾਜ਼ੀ ਵੀ ਜਾਰੀ ਹੈ। ਹੁਣ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਖਦਸ਼ੇ ਨੂੰ ਦੂਰ ਕਰਨ ਲਈ ਸਭ ਤੋਂ ਆਸਾਨ ਉਪਾਅ ਸੁਝਾਇਆ ਹੈ। ਝਾਰਖੰਡ ਦੇ ਸੀ.ਐੱਮ. ਨੇ ਸ਼ੁੱਕਰਵਾਰ ਨੂੰ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਟੀਕੇ ਨੂੰ ਲੈ ਕੇ ਜੋ ਖਦਸ਼ੇ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਜਾਵੇ।
ਇਹ ਵੀ ਪੜ੍ਹੋ- ਘਰ 'ਚ ਵੜ ਕੇ ਵਕੀਲ ਦੀ ਪਤਨੀ ਦਾ ਬੇਰਿਹਮੀ ਨਾਲ ਕੀਤਾ ਕਤਲ
ਉਨ੍ਹਾਂ ਕਿਹਾ ਕਿ ਇਸ ਨਾਲ ਟੀਕੇ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਪੈਦਾ ਡਰ ਦੂਰ ਹੋਣਗੇ ਅਤੇ ਭਰੋਸਾ ਕਾਇਮ ਹੋ ਸਕੇਗਾ। ਸੀ.ਐੱਮ. ਸੋਰੇਨ ਨੇ ਕਿਹਾ ਕਿ ਜੋ ਗੱਲਾਂ ਸਾਡੇ 'ਤੇ ਲਾਗੂ ਹੁੰਦੀਆਂ ਹਨ, ਉਹੀ ਸਿਹਤ ਕਰਮਚਾਰੀਆਂ 'ਤੇ ਵੀ ਲਾਗੂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਵੈਕਸੀਨ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ ਇਹ ਵਿਵਸਥਾ ਯਕੀਨੀ ਕਰਣੀ ਚਾਹੀਦੀ ਹੈ। ਸੀ.ਐੱਮ. ਸੋਰੇਨ ਨੇ ਇਸ ਨੂੰ ਲੈ ਕੇ ਤੰਜ ਵੀ ਕੱਸਿਆ।
ਝਾਰਖੰਡ ਦੇ ਸੀ.ਐੱਮ. ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਜਿਵੇਂ ਟੀਕੇ ਦੇ ਨਾਮ 'ਤੇ ਇਵੈਂਟ ਮੈਨੇਜਮੈਂਟ ਚੱਲ ਰਿਹਾ ਹੈ। ਇਸ ਦੀ ਵਜ੍ਹਾ ਨਾਲ ਲੋਕਾਂ ਵਿੱਚ ਕਈ ਤਰ੍ਹਾਂ ਦੇ ਡਰ ਵਿਕਸਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਸੀ.ਐੱਮ. ਸੋਰੇਨ ਟੀਕਾਕਰਣ ਦੀ ਸ਼ੁਰੂਆਤ ਤੋਂ ਬਾਅਦ ਟੀਕਾ ਲਗਵਾਉਣ ਵਾਲੇ ਸਿਹਤ ਕਰਮਚਾਰੀਆਂ ਨਾਲ ਗੱਲ ਕਰਨਗੇ। ਸ਼ਨੀਵਾਰ ਨੂੰ ਟੀਕਾਕਰਣ ਕਰਾਉਣ ਵਾਲੇ ਸਿਹਤ ਕਰਮਚਾਰੀਆਂ ਨਾਲ ਗੱਲ ਕਰਨ ਲਈ ਸੀ.ਐੱਮ. ਸੋਰੇਨ ਦੇ ਸਦਰ ਹਸਪਤਾਲ ਜਾਣ ਦਾ ਪ੍ਰੋਗਰਾਮ ਨਿਰਧਾਰਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਫੌਜ ਨੇ ਕਸ਼ਮੀਰ ਦੇ ਕੁਪਵਾੜਾ 'ਚ ਆਯੋਜਿਤ ਕੀਤਾ ਖੇਡ ਮੇਲਾ
NEXT STORY