ਹਥੀਨ— ਇਕ ਬੱਚੇ ਦੀ ਮਾਂ ਨੇ ਆਪਣੇ ਸਹੁਰੇ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਇੰਨਾਂ ਹੀ ਨਹੀਂ ਬਲਾਤਕਾਰ ਦਾ ਵਿਰੋਧ ਕਰਨ 'ਤੇ ਜੇਠ ਅਤੇ ਚਾਚੇ ਸਹੁਰੇ ਨੇ ਔਰਤ ਨਾਲ ਕੁੱਟਮਾਰ ਕੀਤੀ ਅਤੇ ਘਰ ਤੋਂ ਬਾਹਰ ਕੱਢ ਦਿੱਤਾ। ਪੇਕੇ ਜਾ ਕੇ ਔਰਤ ਨੇ ਆਪ ਬੀਤੀ ਰਿਸ਼ਤੇਦਾਰਾਂ ਨੂੰ ਦੱਸੀ। ਪਿੰਡ ਦੇ ਲੋਕਾਂ ਨੇ ਪੀੜਤਾ ਨਾਲ ਆ ਕੇ ਬਹੀਨ ਥਾਣੇ 'ਚ ਸ਼ਿਕਾਇਤ ਦਰਜ ਕਰਾਈ। ਪੁਲਸ ਨੇ ਪੀੜਤਾ ਦੇ ਬਿਆਨ 'ਤੇ ਦੋਸ਼ੀਆਂ ਦੇ ਖਿਲਾਫ ਭਿੰਨ ਧਰਾਵਾਂ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਇਸ ਕੇਸ ਨੂੰ ਸਥਾਨਕ ਪੁਲਸ ਨੇ ਮਾਮਲਾ ਦਰਜ ਕਰਨ ਦੇ ਬਾਅਦ ਸੰਬੰਧਿਤ ਏਰੀਏ ਦੇ ਪੁਲਸ ਥਾਣੇ ਨੂੰ ਭੇਜਿਆ ਹੈ।
ਜਾਣਕਾਰੀ ਮੁਤਾਬਕ ਉਟਾਵਡ ਪਿੰਡ ਦੀ ਇਕ ਔਰਤ ਦਾ ਵਿਆਹ 5 ਸਾਲ ਪਹਿਲਾਂ ਨੂੰਹ ਜ਼ਿਲਾ ਦੇ ਪਿਨਗੰਵਾ ਕਸਬੇ ਦੇ ਪਿੰਡ ਮੁਹੰਮਦਪੁਰ ਨਿਵਾਸੀ ਆਸੀਨ ਦੇ ਪੁੱਤਰ ਮੁਸਤਫਾ ਦੇ ਨਾਲ ਹੋਇਆ ਸੀ। ਔਰਤ ਦਾ ਦੋਸ਼ ਹੈ ਕਿ ਪਿਛਲੇ 5 ਸਾਲ ਤੋਂ ਉਸ ਦਾ ਸਹੁਰਾ ਆਸੀਨ ਜ਼ਬਰਨ ਉਸ ਦੇ ਨਾਲ ਬਲਾਤਕਾਰ ਕਰਦਾ ਰਿਹਾ ਹੈ। ਇਸ ਦੌਰਾਨ ਔਰਤ ਨੇ ਇਕ ਬੇਟੇ ਨੂੰ ਜਨਮ ਦਿੱਤਾ। ਦੋਸ਼ ਹੈ ਕਿ ਬੀਤੀ 10 ਜੂਨ ਨੂੰ ਸਹੁਰੇ ਆਸੀਨ ਨੇ ਔਰਤ ਨਾਲ ਫਿਰ ਮੂੰਹ ਕਾਲਾ ਕੀਤਾ, ਜਿਸ ਦਾ ਉਸ ਨੇ ਵਿਰੋਧ ਕੀਤਾ। ਵਿਰੋਧ ਕਰਨ 'ਤੇ ਜੇਠ ਹਾਰੂਨ ਅਤੇ ਚਾਚੇ ਸਹੁਰੇ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਘਰ ਤੋਂ ਬਾਹਰ ਕੱਢ ਦਿੱਤਾ।
ਪੀੜਤਾ ਨੇ ਆਪਣੇ ਪੇਕੇ ਆ ਕੇ ਰਿਸ਼ਤੇਦਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਪੀੜਤਾ ਨੂੰ ਲੈ ਕੇ ਬਹੀਨ ਥਾਣੇ 'ਚ ਪਹੁੰਚੇ। ਬਹੀਨ ਪੁਲਸ ਨੇ ਔਰਤ ਦੇ ਬਿਆਨ 'ਤੇ ਸਹੁਰੇ ਆਸੀਨ, ਚਾਚਾ ਸਹੁਰਾ ਰਜਾਕ ਅਤੇ ਜੇਠ ਹਾਰੂਨ ਦੇ ਖਿਲਾਫ ਐਫ.ਆਈ.ਆ. ਦਰਜ ਕਰ ਲਈ ਹੈ। ਉਟਾਵਡ ਚੌਕੀ ਇੰਚਾਰਜ ਜਵਾਹਰ ਸਿੰਘ ਦਾ ਕਹਿਣਾ ਸੀ ਕਿ ਕਿਉਂਕਿ ਇਹ ਮਾਮਲਾ ਪਿਨਗੰਵਾ ਕਸਬੇ ਦਾ ਹੈ। ਇਸ ਲਈ ਐਫ.ਆਈ.ਆਰ. ਦੀ ਜਾਂਚ ਉੱਥੇ ਦੀ ਪੁਲਸ ਕਰੇਗੀ। ਐਫ.ਆਈ.ਆਰ .ਦੀ ਪ੍ਰਤੀ ਸੰਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ।
ਸੜਨ ਨਾਲ ਵਿਆਹੁਤਾ ਦੀ ਮੌਤ, ਪਰਿਵਾਰਕ ਮੈਂਬਰ ਬੋਲੇ-ਸਹੁਰੇ ਘਰਦਿਆਂ ਨੇ ਤੇਲ ਪਾ ਕੇ ਸਾੜਿਆ ਹੈ
NEXT STORY