ਨੈਸ਼ਨਲ ਡੈਸਕ : ਗੁਜਰਾਤ ਦੇ ਵਡੋਦਰਾ 'ਚ ਇਕ ਦਰਗਾਹ 'ਤੇ ਜੁੱਤੀਆਂ ਪਾ ਕੇ ਜਾਣ ਕਾਰਨ ਇਕ ਨਿੱਜੀ ਯੂਨੀਵਰਸਿਟੀ ਦੇ 4 ਵਿਦੇਸ਼ੀ ਵਿਦਿਆਰਥੀਆਂ 'ਤੇ ਭੀੜ ਨੇ ਹਮਲਾ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਇਸ ਲਈ ਵਾਪਰੀ ਕਿਉਂਕਿ ਉਨ੍ਹਾਂ ਨੂੰ ਗੁਜਰਾਤੀ ਭਾਸ਼ਾ ਸਮਝ ਨਹੀਂ ਆ ਰਹੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਭੀੜ ਦੇ ਹਮਲੇ ਵਿੱਚ ਇੱਕ ਵਿਦਿਆਰਥੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਇਸ ਤੋਂ ਇਲਾਵਾ ਉਸ ਦੇ ਹੱਥਾਂ-ਪੈਰਾਂ 'ਤੇ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਵਾਘੋਡੀਆ ਪੁਲਸ ਸਟੇਸ਼ਨ 'ਚ ਐਤਵਾਰ ਰਾਤ ਨੂੰ ਦਰਜ ਕਰਵਾਈ ਗਈ ਐੱਫਆਈਆਰ ਮੁਤਾਬਕ ਇਹ ਚਾਰ ਵਿਦਿਆਰਥੀ ਥਾਈਲੈਂਡ, ਸੂਡਾਨ, ਮੋਜ਼ਾਮਬੀਕ ਅਤੇ ਬ੍ਰਿਟੇਨ ਦੇ ਰਹਿਣ ਵਾਲੇ ਹਨ, ਜੋ ਪਾਰੁਲ ਯੂਨੀਵਰਸਿਟੀ 'ਚ ਪੜ੍ਹਦੇ ਹਨ। 14 ਮਾਰਚ ਦੀ ਸ਼ਾਮ ਨੂੰ 10 ਦੇ ਕਰੀਬ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਹੋਸਟਲ ਨੇੜੇ ਲਿਮਡਾ ਪਿੰਡ ਵਿਚ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਚਾਰਾਂ ਵਿਦਿਆਰਥੀਆਂ 'ਤੇ ਇਸ ਲਈ ਹਮਲਾ ਕੀਤਾ ਗਿਆ, ਕਿਉਂਕਿ ਉਹ ਗੁਜਰਾਤੀ ਭਾਸ਼ਾ ਨੂੰ ਸਮਝਣ ਦੇ ਯੋਗ ਨਹੀਂ ਸਨ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਇਕ ਦਰਗਾਹ 'ਤੇ ਗਏ ਸੀ ਤਾਂ ਇਕ ਵਿਅਕਤੀ ਉਨ੍ਹਾਂ ਨੂੰ ਉਸੇ ਭਾਸ਼ਾ ਵਿਚ ਜੁੱਤੀਆਂ ਪਾ ਕੇ ਦਰਗਾਹ 'ਤੇ ਨਾ ਜਾਣ ਲਈ ਕਹਿ ਰਿਹਾ ਸੀ।
ਇਹ ਵੀ ਪੜ੍ਹੋ : ਭਾਰਤ 'ਤੇ ਹਾਲੇ ਲੱਗਾ ਵੀ ਨਹੀਂ 'Trump Tariff', ਇਧਰ ਇੰਨੀ ਘੱਟ ਗਈ ਦੇਸ਼ ਦੀ ਐਕਸਪੋਰਟ
ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਹਮਲੇ ਦੌਰਾਨ ਤਿੰਨ ਵਿਦਿਆਰਥੀ ਭੱਜਣ ਵਿੱਚ ਕਾਮਯਾਬ ਹੋ ਗਏ, ਜਦੋਂਕਿ ਥਾਈਲੈਂਡ ਦੇ ਇੱਕ ਵਿਦਿਆਰਥੀ ਸੁਪਚ ਕੰਗਾਵਨਰਤਨ (20) ਨੂੰ ਲੱਕੜ ਦੀਆਂ ਸੋਟੀਆਂ, ਕ੍ਰਿਕਟ ਬੈਟ ਅਤੇ ਪੱਥਰਾਂ ਨਾਲ ਕੁੱਟਿਆ ਗਿਆ, ਨਤੀਜੇ ਵਜੋਂ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗ ਗਈਆਂ। ਕੰਗਾਵਨਰਤਨ 'ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼' (ਬੀਸੀਏ) ਦੇ ਦੂਜੇ ਸਾਲ ਦਾ ਵਿਦਿਆਰਥੀ ਹੈ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਨੂੰ ਪਾਰੁਲ ਸੇਵਾਸ਼ਰਮ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਵਾਘੋਦੀਆ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ 'ਚ ਪੰਜ ਲੋਕਾਂ ਦੀ ਪਛਾਣ ਮੁਖਤਿਆਰ ਸ਼ੇਖ, ਰਾਜੇਸ਼ ਵਸਾਵਾ, ਰਵੀ ਵਸਾਵਾ, ਸਵਰਾਜ ਵਸਾਵਾ ਅਤੇ ਪ੍ਰਵੀਨ ਵਸਾਵਾ ਵਜੋਂ ਕੀਤੀ ਗਈ ਹੈ ਅਤੇ ਦੋ ਨਾਬਾਲਗਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਯੂਨੀਵਰਸਿਟੀ ਦੇ ਇੱਕ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਾਰੁਲ ਯੂਨੀਵਰਸਿਟੀ ਦੇ ਚਾਰ ਅੰਤਰਰਾਸ਼ਟਰੀ ਵਿਦਿਆਰਥੀ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਤੋਂ ਬਾਅਦ ਆਪਣੇ ਹੋਸਟਲ ਨੇੜੇ ਲਿਮਡਾ ਪਿੰਡ ਵਿੱਚ ਇੱਕ ਛੱਪੜ ਵੱਲ ਜਾ ਰਹੇ ਸਨ, ਜਦੋਂ ਪਿੰਡ ਦੇ ਕਰੀਬ 10 ਲੋਕਾਂ ਨੇ ਉਨ੍ਹਾਂ 'ਤੇ ਲੱਕੜ ਦੇ ਡੰਡਿਆਂ, ਕ੍ਰਿਕਟ ਬੈਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਸ਼ਿਕਾਇਤ ਦੇ ਆਧਾਰ 'ਤੇ ਦਰਜ ਕਰਵਾਈ ਐੱਫਆਈਆਰ 'ਚ ਕਿਹਾ ਗਿਆ ਹੈ, ''ਛੱਪੜ ਵੱਲ ਜਾਂਦੇ ਹੋਏ ਉਹ ਇਕ ਦਰਗਾਹ 'ਤੇ ਪਹੁੰਚੇ ਜਿੱਥੇ ਉੱਥੇ ਮੌਜੂਦ ਇਕ ਵਿਅਕਤੀ ਨੇ ਉਨ੍ਹਾਂ ਨੂੰ ਗੁਜਰਾਤੀ ਭਾਸ਼ਾ 'ਚ ਕਿਹਾ ਕਿ ਉਹ ਜੁੱਤੀਆਂ ਪਾ ਕੇ ਉੱਥੇ ਨਾ ਜਾਣ। ਵਿਦਿਆਰਥੀ ਇਸ ਭਾਸ਼ਾ ਨੂੰ ਸਮਝਣ ਦੇ ਯੋਗ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਹਿੰਦਾ ਹੈ।
ਇਹ ਵੀ ਪੜ੍ਹੋ : ਕੰਨੜ ਅਦਾਕਾਰਾ ਨਾਲ ਜੁੜੇ ਸੋਨਾ ਸਮੱਗਲਿੰਗ ਦੇ ਮਾਮਲੇ 'ਚ DGP ਰੈਂਕ ਦੇ ਅਧਿਕਾਰੀ ਤੋਂ ਪੁੱਛਗਿੱਛ
ਇਸ ਤੋਂ ਬਾਅਦ ਉਕਤ ਵਿਅਕਤੀ ਨੇ ਉਨ੍ਹਾਂ 'ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪਿੰਡ ਦੇ ਕਰੀਬ 10 ਲੋਕ ਉੱਥੇ ਪਹੁੰਚ ਗਏ ਅਤੇ ਵਿਦਿਆਰਥੀਆਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜੋ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।'' ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਥਾਈ ਵਿਦਿਆਰਥੀ ਨੂੰ ਭੀੜ ਨੇ ਉਦੋਂ ਫੜ ਲਿਆ, ਜਦੋਂ ਉਹ ਯੂਨੀਵਰਸਿਟੀ ਵੱਲ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਸਪਤਾਲ ਦੀ ਸੁਰੱਖਿਆ ਟੀਮ ਮੌਕੇ 'ਤੇ ਪਹੁੰਚੀ ਅਤੇ ਵਿਦਿਆਰਥੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਵਾਘੋਡੀਆ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭੀੜ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ Visa ਰਿਜੈਕਟ ਹੋਣ ਕਾਰਨ ਭਾਰਤੀਆਂ ਨੂੰ ਹੋਇਆ 664 ਕਰੋੜ ਰੁਪਏ ਦਾ ਨੁਕਸਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਅਲੀ ਪਾਸਪੋਰਟ ਵਾਲਿਆਂ ਦੀ ਹੁਣ ਖ਼ੈਰ ਨਹੀਂ, 7 ਸਾਲ ਦੀ ਜੇਲ੍ਹ ਅਤੇ 10 ਲੱਖ ਰੁਪਏ ਲੱਗੂ ਜੁਰਮਾਨਾ
NEXT STORY