ਪਟਨਾ— ਭਾਰਤ 'ਚ ਅਸਹਿਣਸ਼ੀਲਤਾ 'ਤੇ ਛਿੜੀ ਬਹਿਸ ਦਰਮਿਆਨ ਭਾਰਤ ਬਾਰੇ ਵਿਦੇਸ਼ੀ ਕੀ ਸੋਚਦੇ ਹਨ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਦੱਸਣ ਯੋਗ ਹੈ ਕਿ ਭਾਰਤ 'ਚ ਵੱਡੀ ਗਿਣਤੀ 'ਚ ਵਿਦੇਸ਼ੀ ਸੈਲਾਨੀ ਆਉਂਦੇ ਹਨ, ਜਿਨ੍ਹਾਂ ਦਾ ਭਾਰਤ ਦੇਸ਼ ਦੀ ਧਰਤੀ ਨਾਲ ਇਕ ਲਗਾਅ ਜਿਹਾ ਹੋ ਜਾਂਦਾ ਹੈ ਅਤੇ ਇੱਥੋਂ ਦੇ ਰਹਿਣ-ਸਹਿਣ ਤੇ ਤਿਉਹਾਰਾਂ-ਮੇਲਿਆਂ ਨੂੰ ਮਨਾਉਂਦੇ ਦੇਖ ਕੇ ਉਹ ਖੁਸ਼ੀ ਨਾਲ ਖਿੜ ਜਾਂਦੇ ਹਨ ਤੇ ਇਹ ਸਭ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇੱਥੇ ਆਉਣ ਵਾਲੇ ਵਿਦੇਸ਼ੀ ਭਾਰਤ ਨੂੰ ਖੁਸ਼ਨੁਮਾ ਅਤੇ ਇੱਥੋਂ ਦੇ ਲੋਕਾਂ ਨੂੰ ਜ਼ਿੰਦਾਦਿਲੀ ਕਹਿੰਦੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇਸ਼ 'ਚ 4.5 ਫੀਸਦੀ ਜ਼ਿਆਦਾ ਵਿਦੇਸ਼ੀ ਆਏ ਹਨ। ਸਭ ਤੋਂ ਵਧ 36 ਫੀਸਦੀ ਵਿਦੇਸ਼ੀ ਸੈਲਾਨੀ ਉੱਤਰੀ ਭਾਰਤੀ ਸੂਬਿਆਂ ਤੋਂ ਆਉਂਦੇ ਹਨ।
ਵਿਦੇਸ਼ ਤੋਂ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦਾ ਕਹਿਣਾ ਹੈ ਕਿ ਉਹ ਲੋਕ ਭਾਰਤੀ-ਮੁਸਲਿਮ ਸੰਸਕ੍ਰਿਤੀ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਵਿਦੇਸ਼ੀਆਂ ਦਾ ਕਹਿਣਾ ਹੈ ਕਿ ਭਾਰਤ ਦੀ ਧਰਤੀ 'ਤੇ ਲੋਕ ਬਹੁਤ ਮਿਲਨਸਾਰ ਹਨ। ਬਸ ਇੰਨਾ ਹੀ ਨਹੀਂ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦਾ ਕਹਿਣਾ ਹੈ ਕਿ ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੇ ਵਾਰ-ਵਾਰ ਆਉਣ ਦਾ ਜੀਅ ਕਰਦਾ ਹੈ।
ਅਮਰੀਕਾ ਤੋਂ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦਾ ਕਹਿਣਾ ਹੈ ਕਿ ਇਹ ਦੇਸ਼ ਅਮਰੀਕਾ ਤੋਂ ਬਿਲਕੁੱਲ ਵੱਖਰਾ ਹੈ। ਇੱਥੋਂ ਦੇ ਲੋਕ ਹਰ ਪਲ ਖੁਸ਼ ਰਹਿੰਦੇ ਹਨ। ਭਾਰਤੀ ਲੋਕ ਸਾਰਿਆਂ ਦਾ ਸਨਮਾਨ ਕਰਨਾ ਜਾਣਦੇ ਹਨ। ਭਾਰਤੀ ਲੋਕ ਜ਼ਿੰਦਾਦਿਲੀ ਹਨ ਅਤੇ ਹਰ ਕਿਸੇ ਨਾਲ ਜੋਸ਼ ਤੇ ਖੁਸ਼ੀ ਨਾਲ ਮਿਲਦੇ ਹਨ।
ਪਾਣੀ ਲਿਆਉਣ ਲਈ ਇੱਥੇ ਕਈ ਪਤਨੀਆਂ ਰੱਖਦੇ ਹਨ ਲੋਕ (ਦੇਖੋ ਤਸਵੀਰਾਂ)
NEXT STORY