ਵਡੋਦਰਾ — ਗੁਜਰਾਤ ਦੇ ਵਡੋਦਰਾ 'ਚ ਰਾਸ਼ਟਰੀ ਰਾਜਮਾਰਗ 'ਤੇ ਵੱਡੇ ਮਗਰਮੱਛ ਨੂੰ ਦੇਖ ਕੇ ਉਥੋਂ ਲੰਘਣ ਵਾਲੇ ਲੋਕਾਂ ਦੇ ਹੋਸ਼ ਉੱਡ ਗਏ। ਵਡੋਦਰਾ-ਆਣੰਦ ਹਾਈਵੇਅ 'ਤੇ ਮਿਲੇ ਇਸ ਮਗਰਮੱਛ ਨੂੰ ਫੜ੍ਹਣ ਲਈ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪਈ। ਹਾਲਾਂਕਿ ਉਹ ਇਸ ਮਗਰਮੱਛ ਨੂੰ ਕਾਬੂ ਕਰਨ 'ਚ ਸਫਲ ਰਹੇ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵਡੋਦਰਾ ਦੇ ਕਈ ਜ਼ਿਲਿਆਂ 'ਚ ਭਾਰੀ ਬਾਰਿਸ਼ ਕਾਰਨ ਹੜ੍ਹ ਦੇ ਹਾਲਾਤ ਬਣ ਗਏ ਸੀ। ਇਸ ਕਾਰਨ ਕਈ ਇਲਾਕਿਆਂ 'ਚ ਮਗਰਮੱਛ ਸੜਕਾਂ 'ਤੇ ਆ ਗਏ ਸੀ। ਵਡੋਦਰਾ 'ਚ ਵਿਸ਼ਵਾਮਿਤਰੀ ਨਦੀ 'ਚ ਹੜ੍ਹ ਕਾਰਨ ਥਾਂ-ਥਾਂ 'ਤੇ ਮਗਰਮੱਛ ਵੀ ਦੇਖਣ ਨੂੰ ਮਿਲੇ ਸੀ।
ਸ਼ੇਹਲਾ ਰਾਸ਼ਿਦ ਨੇ ਰਾਜਨੀਤੀ ਛੱਡਣ ਦਾ ਕੀਤਾ ਐਲਾਨ
NEXT STORY