ਨਵੀਂ ਦਿੱਲੀ - ਲੱਦਾਖ 'ਚ LAC 'ਤੇ ਭਾਰਤ-ਚੀਨ ਵਿਚਾਲੇ ਤਣਾਅ ਬਣਿਆ ਹੋਇਆ ਹੈ। ਲੰਬੇ ਸਮੇਂ ਤੋਂ ਸਰਹੱਦ 'ਤੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਸ਼ਨੀਵਾਰ ਨੂੰ ਚੁਸ਼ੁਲ 'ਚ ਬ੍ਰਿਗੇਡ-ਕਮਾਂਡਰ ਪੱਧਰ ਦੀ ਗੱਲਬਾਤ ਹੋਈ। ਇਹ ਬੈਠਕ ਸਵੇਰੇ 11 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਚੱਲੀ, ਹਾਲਾਂਕਿ ਬੈਠਕ ਬੇਨਤੀਜਾ ਰਹੀ। ਦੋਨਾਂ ਧਿਰਾਂ ਵੱਲੋਂ ਅਗਲੇ ਕੁੱਝ ਦਿਨਾਂ 'ਚ ਕੋਰ ਕਮਾਂਡਰ-ਪੱਧਰ ਗੱਲਬਾਤ ਦੇ ਛੇਵੇਂ ਦੌਰ ਦਾ ਪ੍ਰਬੰਧ ਕਰਨ ਦੀ ਉਮੀਦ ਹੈ।
ਦੋ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ (14 ਕੋਰ) ਅਤੇ South Xinjiang Military District ਦੇ ਮੇਜਰ ਜਨਰਲ Liu Lin ਅਗਸਤ ਤੋਂ ਨਹੀਂ ਮਿਲੇ ਹਨ। ਦੋਨਾਂ ਦੇਸ਼ਾਂ ਦੀਆਂ ਫੌਜਾਂ LAC ਦੇ ਕੋਲ ਕਈ ਬਿੰਦੁਆਂ 'ਤੇ ਆਹਮੋਂ-ਸਾਹਮਣੇ ਹਨ।
ਬ੍ਰਿਗੇਡ ਕਮਾਂਡਰਾਂ ਪੱਧਰ ਦੀ ਬੈਠਕ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਲੱਦਾਖ ਸੰਕਟ 'ਤੇ ਇੱਕ ਉੱਚ ਪੱਧਰੀ ਬੈਠਕ ਦੇ ਇੱਕ ਦਿਨ ਬਾਅਦ ਆਯੋਜਿਤ ਕੀਤੀ ਗਈ। ਰੱਖਿਆ ਮੰਤਰੀ ਨੂੰ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਲਾਈਨ (LAC) 'ਤੇ ਵੱਧਦੇ ਤਣਾਅ ਵਿਚਾਲੇ ਭਾਰਤ ਅਤੇ ਚੀਨ ਵਿਚਾਲੇ ਪੰਜ ਸੂਤਰਧਾਰ ਸਮਝੌਤੇ 'ਤੇ ਸਲਾਹ ਮਸ਼ਵਰਾ ਕਰਨ ਲਈ ਭਾਰਤ ਦੇ ਚੋਟੀ ਦੇ ਫੌਜੀਆਂ ਵੱਲੋਂ ਸ਼ਾਮਲ ਕੀਤਾ ਗਿਆ ਸੀ।
ਇਸ ਵਿਚਾਰ ਵਟਾਂਦਰੇ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ, ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਆਰਮੀ ਚੀਫ ਜਨਰਲ ਐੱਮ.ਐੱਮ. ਨਰਵਨੇ, ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰਿਆ ਅਤੇ ਨੇਵੀ ਚੀਫ ਆਦਿਤਿਅਪਾਲ ਸਿੰਘ ਸ਼ਾਮਲ ਸਨ।
ਭਾਰਤ 'ਚ 47 ਲੱਖ ਪਾਰ ਹੋਇਆ ਕੋਰੋਨਾ ਅੰਕੜਾ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ
NEXT STORY