ਨਵੀਂ ਦਿੱਲੀ- ਦਿੱਲੀ ’ਚ ਮੰਗਲਵਾਰ ਨੂੰ ਇਕ ਮਕਾਨ ’ਚ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਝੁਲਸ ਕੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਦਿੱਲੀ ਦੇ ਪੁਰਾਣੀ ਸੀਮਾਪੁਰੀ ਇਲਾਕੇ ’ਚ ਇਕ ਤਿੰਨ ਮੰਜ਼ਲਾ ਮਕਾਨ ’ਚ ਅੱਗ ਲੱਗਣ ਦੀ ਘਟਨਾ ’ਚ ਰਾਧਿਕਾ, ਰੀਨਾ, ਹੋਰੀ ਅਤੇ ਆਸ਼ੂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀਆਂ ਅੱਗ ਬੁਝਾਊ ਚਾਰ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਪੁਲਸ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਅਨੁਸਾਰ ਬਿਲਡਿੰਗ ਦੀ ਤੀਜੀ ਮੰਜ਼ਲ ’ਤੇ ਹੋਰੀਲਾਲ ਦਾ ਪਰਿਵਾਰ ਰਹਿੰਦਾ ਸੀ। ਸ਼ਾਸਤਰੀ ਭਵਨ ’ਚ ਚਪੜਾਸੀ ਹੋਰੀਲਾਲ ਨੇ ਮਾਰਚ 2022 ’ਚ ਰਿਟਾਇਰ ਹੋਣਾ ਸੀ। ਉਨ੍ਹਾਂ ਦੀ ਪਤਨੀ ਰੀਨਾ ਐੱਮ.ਸੀ.ਡੀ. ’ਚ ਸਵੀਪਰ ਦੇ ਰੂਪ ’ਚ ਕੰਮ ਕਰ ਚੁਕੀ ਹੈ। ਪੁੱਤਰ ਆਸ਼ੂ ਬੇਰੁਜ਼ਗਾਰ ਸੀ, ਜਦੋਂ ਕਿ ਧੀ ਰੋਹਿਣੀ ਹਾਲੇ ਕੋਲ ਦੇ ਸਰਕਾਰੀ ਸਕੂਲ ਤੋਂ 12ਵੀਂ ਦੀ ਪੜ੍ਹਾਈ ਕਰ ਰਹੀ ਸੀ। ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਜੀ.ਟੀ.ਬੀ. ਹਸਪਤਾਲ ਦੇ ਮੁਰਦਾ ਘਰ ਰਖਵਾਇਆ ਗਿਆ ਹੈ।
ਜੰਮੂ-ਕਸ਼ਮੀਰ: ਬਾਂਦੀਪੋਰਾ ’ਚ ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ, ਕਈ ਨਾਗਰਿਕ ਜ਼ਖਮੀ
NEXT STORY