ਰਾਏਪੁਰ (ਵਾਰਤਾ)- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਪੁਲਸ ਨੂੰ ਐਤਵਾਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਕੋਲਾ ਕਾਰੋਬਾਰੀ ਦਾ ਕਤਲ ਕਰਨ ਆਏ ਲਾਰੈਂਸ ਬਿਸ਼ਨੋਈ ਅਤੇ ਅਮਨ ਸਾਹੂ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ 'ਤੇ ਇਸ ਗੈਂਗ ਨੇ ਗੋਲੀਬਾਰੀ ਕੀਤੀ ਸੀ। ਬਦਨਾਮ ਗਿਰੋਹ ਦੇ ਚਾਰ ਸ਼ੂਟਰਾਂ ਨੂੰ ਰਾਏਪੁਰ ਅਤੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਰੀਬ 72 ਘੰਟਿਆਂ ਤੱਕ ਚੱਲੇ ਆਪਰੇਸ਼ਨ ਤੋਂ ਬਾਅਦ ਚਾਰ ਅੰਤਰਰਾਜੀ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੇ ਕਬਜ਼ੇ 'ਚੋਂ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਧਾਨੀ 'ਚ ਇਕ ਵੱਡੇ ਕਾਰੋਬਾਰੀ ਵਲੋਂ ਪੈਸੇ ਨਹੀਂ ਦੇਣ 'ਤੇ ਉਸ ਦੇ ਕਤਲ ਦੀ ਯੋਜਨਾ ਕਰ ਕੇ ਇਹ ਸ਼ੂਟਰ ਰਾਜਧਾਨੀ ਰਾਏਪੁਰ ਪਹੁੰਚੇ ਸਨ। ਉਨ੍ਹਾਂ ਦੀ ਯੋਜਨਾ ਪੂਰੀ ਹੋਣ ਤੋਂ ਪਹਿਲਾਂ ਹੀ ਰਾਏਪੁਰ ਪੁਲਸ ਨੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕਾਰਵਾਈ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਚਾਰੇ ਸ਼ੂਟਰ ਝਾਰਖੰਡ ਦੇ ਬਦਨਾਮ ਗੈਂਗ ਅਮਨ ਸਾਹੂ ਦੇ ਗੁਰਗੇ ਹਨ। ਇਸੇ ਗਿਰੋਹ ਦੇ ਲੋਕਾਂ ਨੇ ਪਹਿਲਾਂ ਬਾਲੀਵੁੱਡ ਅਦਾਕਾਰ ਸਲਮਾਨ ਦੇ ਘਰ 'ਤੇ ਗੋਲੀਆਂ ਚਲਾਈਆਂ ਸਨ। ਫੜੇ ਗਏ ਸ਼ੂਟਰ ਅਮਨ ਸਾਹੂ ਅਤੇ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਟਾਰਗੇਟ ਨੂੰ ਅੰਜਾਮ ਦਿੰਦੇ ਸਨ।
ਮੌਜੂਦਾ ਸਮੇਂ ਅਮਨ ਸਾਹੂ ਦੇ ਗੈਂਗ ਨੂੰ ਝਾਰਖੰਡ ਵਾਸੀ ਮਯੰਕ ਸਿੰਘ ਮਲੇਸ਼ੀਆ 'ਚ ਬੈਠ ਕੇ ਆਪਰੇਟ ਕਰ ਰਿਹਾ ਹੈ। ਦੋਸ਼ੀਆਂ ਨੇ ਦੱਸਿਆ ਕਿ ਯੋਜਨਾ ਦੇ ਅਧੀਨ ਮਯੰਕ ਸਿੰਘ ਜੋ ਝਾਰਖੰਡ ਦੇ ਅਮਨ ਸਾਹੂ ਗੈਂਗ ਨੂੰ ਚਲਾਉਂਦਾ ਹੈ, ਉਸ ਨੇ ਰੋਹਿਤ ਸਵਰਨਕਾਰ ਵਾਸੀ ਬੋਕਾਰੋ ਝਾਰਖੰਡ ਨੂੰ ਪਹਿਲੇ ਪਿਸਤੌਲ ਲਈ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਭੇਜਿਆ। ਇੰਦੌਰ ਦੇ ਸੇਂਧਵਾ ਤੋਂ ਆਪਣੇ ਸੰਪਰਕ ਦੇ ਮਾਧਿਅਮ ਨਾਲ ਇਕ ਪਿਸਤੌਲ ਅਤੇ ਇਕ ਮੈਗਜ਼ੀਨ ਉਪਲੱਬਧ ਕਰਵਾਇਆ ਗਿਆ। ਫਿਰ ਮਯੰਕ ਨੇ ਰੋਹਿਤ ਨੂੰ ਪਿਸਤੌਲ ਲੈ ਕੇ ਰਾਏਪੁਰ ਪਹੁੰਚਣ ਲਈ ਕਿਹਾ। ਮਯੰਕ ਸਿੰਘ ਵਲੋਂ ਰਾਜਸਥਾਨ ਦੇ ਜ਼ਿਲ੍ਹਾ ਪਾਲੀ ਦੇ ਪਿੰਡ ਸਾਰਨ 'ਚ ਬੈਠੇ ਪੱਪੂ ਸਿੰਘ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਬਾਈਕ ਰਾਈਡਰ ਦੀ ਵਿਵਸਥਾ ਕਰਨ ਲਈ ਕਿਹਾ। ਪੱਪੂ ਨੇ ਸਾਨਰ ਵਾਸੀ ਮੁਕੇਸ਼ ਕੁਮਾਰ ਭਾਟ ਅਤੇ ਦੇਵੇਂਦਰ ਸਿੰਘ ਨੂੰ ਵਾਰਦਾਤ ਦੇ ਸਮੇਂ ਬਾਈਕ ਚਲਾਉਣ ਲਈ ਰਾਏਪੁਰ ਰਵਾਨਾ ਕੀਤਾ। ਰੋਹਿਤ ਸਰਵਨਕਾਰ ਇੰਦੌਰ ਦੇ ਸੇਂਧਵਾ ਤੋਂ ਪਿਸਤੌਲ ਲੈ ਕੇ ਉਜੈਨ 'ਚ ਮਹਾਕਾਲ ਦੇ ਦਰਸ਼ਨ ਕਰ ਕੇ ਰੇਲ ਗੱਡੀ ਰਾਹੀਂ ਰਾਏਪੁਰ ਪਹੁੰਚਿਆ। ਦੂਜੇ ਪਾਸੇ ਮੁਕੇਸ਼ ਅਤੇ ਦੇਵੇਂਦਰ ਬੱਸ ਦੇ ਮਾਧਿਅਮ ਨਾਲ ਰਾਏਪੁਰ ਪਹੁੰਚੇ। ਯੋਜਨਾ ਅਨੁਸਾਰ ਰਾਏਪੁਰ ਪੁਲਸ ਦੇ ਜਵਾਨ ਇਨ੍ਹਾਂ ਨੂੰ ਫੜ੍ਹਨ ਲਈ ਸਾਦੇ ਕੱਪੜਿਆਂ 'ਚ ਸ਼ਹਿਰ ਦੇ ਸੰਭਾਵਿਤ ਸਥਾਨਾਂ 'ਤੇ ਤਾਇਨਾਤ ਕੀਤੇ ਗਏ ਸਨ।
ਸਾਦੇ ਕੱਪੜਿਆਂ 'ਚ ਪੈਟਰੋਲਿੰਗ ਦੀਆਂ ਵੱਖ-ਵੱਖ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ। ਲਗਾਤਾਰ ਨਿਗਰਾਨੀ ਦੌਰਾਨ 72 ਘੰਟੇ ਚੱਲੇ ਇਸ ਗੁਪਤ ਆਪਰੇਸ਼ਨ 'ਚ ਗੰਜ ਥਾਣਾ ਖੇਤਰ 'ਚੋਂ ਇਕ ਦੋਸ਼ੀ ਰੋਹਿਤ ਸਵਰਨਕਰ ਨੂੰ ਕਾਬੂ ਕੀਤਾ ਗਿਆ, ਜਿਸ ਦੇ ਕਬਜ਼ੇ 'ਚੋਂ ਇਕ ਪਿਸਤੌਲ ਅਤੇ ਇਕ ਮੈਗਜ਼ੀਨ ਬਰਾਮਦ ਹੋਇਆ। ਨਾਲ ਹੀ ਭਾਠਗਾਂਵ ਚੌਕ ਵਿਖੇ ਸਾਦੇ ਕੱਪੜਿਆਂ 'ਚ ਮੌਜੂਦ ਟੀਮ ਨੇ 2 ਸ਼ੱਕੀ ਵਿਅਕਤੀਆਂ ਨੂੰ ਫੜ੍ਹ ਕੇ ਸਖ਼ਤੀ ਨਾਲ ਪੁੱਛ-ਗਿੱਛ ਕੀਤੀ। ਮੁਲਜ਼ਮਾਂ ਨੇ ਦੱਸਿਆ ਕਿ ਰਾਜਸਥਾਨ ਤੋਂ ਪੱਪੂ ਵਲੋਂ ਇੱਥੇ ਫਾਇਰਿੰਗ ਦੌਰਾਨ ਬਾਈਕ ਰਾਈਡਿੰਗ ਲਈ ਦੋਹਾਂ ਨੂੰ ਭੇਜਿਆ ਗਿਆ ਸੀ। ਇਸ ਘਟਨਾ ਲਈ ਸ਼ੂਟਰ ਝਾਰਖੰਡ ਤੋਂ ਆਇਆ ਦੱਸਿਆ ਗਿਆ। ਪੁਲਸ ਪੁੱਛ-ਗਿੱਛ ਦੌਰਾਨ ਦੋਹਾਂ ਮੁਲਜ਼ਮਾਂ ਨੇ ਦੱਸਿਆ ਕਿ ਰਾਏਪੁਰ 'ਚ ਕਤਲ ਦੀ ਯੋਜਨਾ ਮਯੰਕ ਸਿੰਘ ਅਤੇ ਪੱਪੂ ਸਿੰਘ ਨੇ ਮਿਲ ਕੇ ਕੀਤੀ ਸੀ। ਗਿਰੋਹ ਦੇ ਸ਼ੂਟਰ ਅਤੇ ਰਾਈਡਰ ਨੂੰ ਇਕ-ਦੂਜੇ ਤੋਂ ਆਪਣੀ ਪਛਾਣ ਲੁਕਾਉਣ ਨੈੱਟ ਕਾਲਿੰਗ ਰਾਹੀਂ ਸੰਚਾਰ ਕਰਨ ਅਤੇ ਵੱਖ-ਵੱਖ ਕੋਡ ਸ਼ਬਦਾਂ ਦੀ ਵਰਤੋਂ ਕਰਕੇ ਗੱਲਬਾਤ ਕਰਨ ਲਈ ਕਿਹਾ ਗਿਆ ਸੀ। ਮਯੰਕ ਨੇ ਰੋਹਿਤ ਨੂੰ 29-29 ਕੋਡ ਵਰਤਣ ਲਈ ਕਿਹਾ ਸੀ ਅਤੇ ਪੱਪੂ ਨੇ ਮੁਕੇਸ਼ ਨੂੰ ਰਾਮ-ਰਾਮ ਅਤੇ ਜੈ ਮਾਤਾ ਦੀ ਕੋਡ ਵਰਤਣ ਲਈ ਕਿਹਾ ਸੀ। ਪੁੱਛ-ਗਿੱਛ ਤੋਂ ਮਿਲੀ ਜਾਣਕਾਰੀ ਦਾ ਤਕਨੀਕੀ ਜਾਇਜ਼ਾ ਲੈਣ 'ਤੇ ਦੋਸ਼ੀ ਪੱਪੂ ਦਾ ਪਾਲੀ ਸਾਰਨ 'ਚ ਰਹਿ ਕੇ ਗਿਰੋਹ ਨੂੰ ਨਿਰਦੇਸ਼ਿਤ ਕਰ ਰਿਹਾ ਸੀ। ਇਹ ਸੂਚਨਾ ਮਿਲਦਿਆਂ ਹੀ ਰਾਏਪੁਰ ਦੀ ਇਕ ਸਪੈਸ਼ਲ ਟੀਮ ਨੇ ਰਾਜਸਥਾਨ ਦੇ ਜ਼ਿਲ੍ਹਾ ਪਾਲੀ ਦੇ ਸਾਰਨ ਪਿੰਡ ਤੋਂ ਪੱਪੂ ਨੂੰ ਬਿਨਾਂ ਭਣਕ ਲੱਗੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਨੇ ਪੁੱਛ-ਗਿੱਛ 'ਚ ਮਯੰਕ ਸਿੰਘ ਨੂੰ ਮਲੇਸ਼ੀਆ ਤੋਂ ਇਸ ਯੋਜਨਾ ਨੂੰ ਆਪਰੇਟ ਕਰਨਾ ਦੱਸਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਗਜ਼ਰੀ ਸਹੂਲਤਾਂ ਨਾਲ ਲੈਸ ਹੋਵੇਗਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪਾਰਟੀ ਕਰੂਜ਼
NEXT STORY