ਨਵੀਂ ਦਿੱਲੀ (ਏਜੰਸੀ)- ਫਰਾਂਸੀਸੀ ਸਮੁੰਦਰੀ ਫੌਜ ਦਾ ਪ੍ਰਮਾਣੂ ਹਥਿਆਰਾਂ ਨਾਲ ਲੈਸ ਜੰਗੀ ਬੇੜਾ ‘ਚਾਰਲਸ ਡੀ ਗਾਲ’ ਤੇ ਇਸ ਦਾ ਪੂਰਾ ਕੈਰੀਅਰ ਸਟ੍ਰਾਈਕ ਗਰੁੱਪ (ਸੀ. ਟੀ. ਜੀ.) ਸ਼ਨੀਵਾਰ ਭਾਰਤ ਪਹੁੰਚੇਗਾ। ਉਹ ਗੋਆ ਤੇ ਕੋਚੀ ਦੇ ਸਮੁੰਦਰ ਦਾ ਦੌਰਾ ਕਰੇਗਾ। ਕੈਰੀਅਰ ਸਟ੍ਰਾਈਕ ਗਰੁੱਪ ਸਮੁੰਦਰੀ ਫੌਜ ਦਾ ਇਕ ਵਿਸ਼ਾਲ ਬੇੜਾ ਹੈ। ਇਸ ’ਚ ਇਕ ਏਅਰਕ੍ਰਾਫਟ ਕੈਰੀਅਰ, ਫ੍ਰੀਗੇਟ ਤੇ ਹੋਰ ਜਹਾਜ਼ ਹੁੰਦੇ ਹਨ।
ਇਹ ਵੀ ਪੜ੍ਹੋ: ਹੁਣ ਭੀਖ ਦੇਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ, ਭੀਖ ਮੰਗਣ ਵਾਲੇ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ
ਇਹ ਇਸ ਸਮੇਂ ਹਿੰਦ ਮਹਾਸਾਗਰ ’ਚ ਤਾਇਨਾਤ ਹੈ। ਉੱਥੇ ਉਹ ਭਾਰਤ ਸਮੇਤ ਆਪਣੇ ਖੇਤਰੀ ਭਾਈਵਾਲਾਂ ਤੇ ਸਹਿਯੋਗੀਆਂ ਨਾਲ ਸਾਂਝੇ ਸਿਖਲਾਈ ਸੈਸ਼ਨਾਂ ਦਾ ਆਯੋਜਨ ਕਰ ਰਿਹਾ ਹੈ। ਭਾਰਤ 1998 ਤੋਂ ਫਰਾਂਸ ਦਾ ਪ੍ਰਮੁੱਖ ਰਣਨੀਤਕ ਭਾਈਵਾਲ ਰਿਹਾ ਹੈ। ਫਰਾਂਸੀਸੀ ਦੂਤਘਰ ਨੇ ਕਿਹਾ ਕਿ ਮਿਸ਼ਨ 'ਕਲੇਮੇਨਸੇਉ' 25 ਦੇ ਤਹਿਤ ਹਿੰਦ ਮਹਾਸਾਗਰ 'ਚ ਤਾਇਨਾਤ ਫਰਾਂਸੀਸੀ ਕੈਰੀਅਰ ਸਟ੍ਰਾਈਕ ਗਰੁੱਪ 'ਚ ਏਅਰਕ੍ਰਾਫਟ ਕੈਰੀਅਰ ਚਾਰਲਸ ਡੀ ਗਾਲ, ਏਅਰ ਫਲੀਟ ਅਤੇ ਐਸਕਾਰਟ ਜਹਾਜ਼ (ਫਰੀਗੇਟ ਅਤੇ ਸਪਲਾਈ ਕਰਨ ਵਾਲੇ ਜਹਾਜ਼) ਸ਼ਾਮਲ ਹਨ। ਦੂਤਘਰ ਨੇ ਕਿਹਾ ਕਿ ਇਹ ਸੀ.ਐੱਸ.ਜੀ. 4 ਜਨਵਰੀ ਤੋਂ ਗੋਆ ਅਤੇ ਕੋਚੀ ਦਾ ਦੌਰਾ ਕਰੇਗਾ।
ਇਹ ਵੀ ਪੜ੍ਹੋ: US ਦੇ ਨਿਊ ਓਰਲੀਨਜ਼ 'ਚ ਅੱਤਵਾਦੀ ਹਮਲੇ ਦੀ ਵੀਡੀਓ ਆਈ ਸਾਹਮਣੇ, ਜਾਨ ਬਚਾਉਣ ਲਈ ਭੱਜਦੇ ਦਿਖੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਨੇ ਦਿੱਲੀ 'ਚ ਨਹੀਂ ਕੀਤਾ ਕੰਮ, ਨਹੀਂ ਤਾਂ 'ਆਪ' ਸਰਕਾਰ ਨੂੰ ਕੋਸਣਾ ਨਾ ਪੈਂਦਾ: ਕੇਜਰੀਵਾਲ
NEXT STORY