ਮੰਡਲਾ- ਮੱਧ ਪ੍ਰਦੇਸ਼ ਦੇ ਮਹਾਕੌਸ਼ਲ ਜ਼ੋਨ ’ਚ ਆਉਣ ਵਾਲੇ ਮੰਡਲਾ ’ਚ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ 1261 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 329 ਕਿਲੋਮੀਟਰ ਦੇ ਸੜਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਗਡਕਰੀ ਨੇ ਮੁੱਖ ਮਹਿਮਾਨ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ’ਚ ਪੁਲਸ ਗਰਾਊਂਡ, ਮੰਡਲਾ ’ਚ 1261 ਕਰੋੜ ਰੁਪਏ ਦੀ ਲਾਗਤ ਨਾਲ 329 ਕਿਲੋਮੀਟਰ ਲੰਬੀ ਸੜਕ ਦੀ ਸੌਗਾਤ ਦਿੱਤੀ।

ਇਸ ਮੌਕੇ ਮੁੱਖ ਮੰਤਰੀ ਚੌਹਾਨ ਨੇ ਸੌਗਾਤ ਲਈ ਗਡਕਰੀ ਪ੍ਰਤੀ ਧੰਨਵਾਦ ਜਤਾਇਆ। ਇਸ ਤੋਂ ਇਲਾਵਾ ਚੌਹਾਨ ਨੇ ਪੁਲਸ ਗਰਾਊਂਡ ਮੰਡਲਾ ਵਿਚ ਕੇਂਦਰੀ ਮੰਤਰੀ ਗਡਕਰੀ ਨਾਲ ਵੱਖ-ਵੱਖ ਸੜਕ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਚੌਹਾਨ ਵੱਲੋਂ ਜਬਲਪੁਰ ਦੇ ਡੁਮਨਾ ਏਅਰਪੋਰਟ ’ਤੇ ਫੁੱਲ ਭੇਟ ਕਰ ਕੇ ਗਡਕਰੀ ਦਾ ਸਵਾਗਤ ਕੀਤਾ ਗਿਆ।

PM ਮੋਦੀ 11 ਨਵੰਬਰ ਨੂੰ ਕਰਨਾਟਕ 'ਚ ਵੰਦੇ ਭਾਰਤ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ
NEXT STORY