ਨੈਸ਼ਨਲ ਡੈਸਕ- ਲੋਕ ਖਾਣ-ਪੀਣ ਦੀਆਂ ਵਸਤੂਆਂ ਸਮੇਤ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਮਾਈਕ੍ਰੋਸਕੋਪ ਰਾਹੀਂ ਦੇਖਦੇ ਹਨ। ਦਰਅਸਲ ਬੈਕਟੀਰੀਆ ਜੋ ਸਾਨੂੰ ਨੰਗੀਆਂ ਅੱਖਾਂ ਨਾਲ ਦਿਖਾਈ ਨਹੀਂ ਦਿੰਦੇ, ਉਹ ਮਾਈਕ੍ਰੋਸਕੋਪ ਰਾਹੀਂ ਦਿਖਾਈ ਦਿੰਦੇ ਹਨ। ਇਸ ਦੌਰਾਨ ਇਕ ਵਿਅਕਤੀ ਨੇ ਗੰਗਾ ਜਲ ਦੀ ਸ਼ੁੱਧਤਾ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ਇਸ ਵਿਅਕਤੀ ਨੇ ਗੰਗਾ ਜਲ ਦੀ ਸ਼ੁੱਧਤਾ ਦੀ ਜਾਂਚ ਲਈ ਹਰਿਦੁਆਰ ਤੋਂ ਪਾਣੀ ਭਰਿਆ ਸੀ। ਉਸ ਨੇ ਉੱਥੇ ਵਹਿ ਰਹੀ ਗੰਗਾ ਨਦੀ ਦੇ ਪਾਣੀ ਦਾ ਸੈਂਪਲ ਲਿਆ। ਇਸ ਤੋਂ ਬਾਅਦ ਵਿਅਕਤੀ ਨੇ ਸਭ ਤੋਂ ਪਹਿਲਾਂ ਆਪਣੇ ਘਰ ‘ਚ ਰੱਖੇ ਮਾਈਕ੍ਰੋਸਕੋਪ ਰਾਹੀਂ ਸੈਂਪਲ ਦੇਖਿਆ। ਨਤੀਜੇ 'ਤੇ ਭਰੋਸਾ ਨਾ ਹੋਣ 'ਤੇ ਉਸ ਨੇ ਇੱਕ ਵੱਡੇ ਹਸਪਤਾਲ ਦੀ ਲੈਬ 'ਚ ਸ਼ਕਤੀਸ਼ਾਲੀ ਮਾਈਕ੍ਰੋਸਕੋਪ ਦੇ ਲੈਂਸ ਦੇ ਹੇਠਾਂ ਨਮੂਨੇ ਦੀ ਜਾਂਚ ਕੀਤੀ। ਦੋਵਾਂ ਦੇ ਨਤੀਜੇ ਹੈਰਾਨੀਜਨਕ ਰਹੇ।
ਇਹ ਵੀ ਪੜ੍ਹੋ : ਨੂੰਹ 'ਤੇ ਆਇਆ ਸਹੁਰੇ ਦਾ ਦਿਲ, ਮੁੰਡਾ ਹੋਣ 'ਤੇ ਪੈ ਗਿਆ ਰੌਲਾ
ਆਮ ਤੌਰ 'ਤੇ ਜਦੋਂ ਨਦੀ ਦੇ ਪਾਣੀ ਨੂੰ ਮਾਈਕ੍ਰੋਸਕੋਪ ਰਾਹੀਂ ਦੇਖਿਆ ਜਾਂਦਾ ਹੈ, ਤਾਂ ਉਸ ਵਿਚ ਕਈ ਤਰ੍ਹਾਂ ਦੇ ਕੀਟਾਣੂ ਅਤੇ ਬੈਕਟੀਰੀਆ ਦਿਖਾਈ ਦਿੰਦੇ ਹਨ। ਇਸ ਪਾਣੀ ਨੂੰ ਪੀਣ ਨਾਲ ਇਹ ਕੀਟਾਣੂ ਸਾਡੇ ਸਰੀਰ 'ਚ ਦਾਖ਼ਲ ਹੁੰਦੇ ਹਨ ਪਰ ਜਦੋਂ ਵਿਅਕਤੀ ਨੇ ਗੰਗਾ ਜਲ ਨੂੰ ਮਾਈਕ੍ਰੋਸਕੋਪ ਦੇ ਹੇਠਾਂ ਆਪਣੇ ਘਰ ਰੱਖਿਆ ਤਾਂ ਹੈਰਾਨੀਜਨਕ ਨਤੀਜਾ ਸਾਹਮਣੇ ਆਇਆ। ਇਸ ਪਾਣੀ 'ਚ ਕੋਈ ਬੈਕਟੀਰੀਆ ਜਾਂ ਕੀਟਾਣੂ ਨਹੀਂ ਸਨ। ਇਸ ਤੋਂ ਬਾਅਦ ਵਿਅਕਤੀ ਨੇ ਹਸਪਤਾਲ ਦੇ ਪਾਵਰਫੁੱਲ ਲੈਂਸ ਰਾਹੀਂ ਗੰਗਾ ਜਲ ਦੀ ਜਾਂਚ ਵੀ ਕੀਤੀ। ਜਦੋਂ ਵਿਅਕਤੀ ਨੇ ਹਸਪਤਾਲ ਦੇ ਪਾਵਰਫੁੱਲ ਲੈਂਸ ਨਾਲ ਗੰਗਾਜਲ ਦੀ ਜਾਂਚ ਕਰਵਾਈ ਤਾਂ ਉੱਥੇ ਮੌਜੂਦ ਮਾਹਿਰਾਂ ਨੂੰ ਵੀ ਇਸ 'ਚ ਕੁਝ ਵੀ ਨਜ਼ਰ ਨਹੀਂ ਆਇਆ। ਬਾਅਦ 'ਚ ਇਸ ਪਾਣੀ ਨੂੰ ਚਾਰ ਦਿਨਾਂ ਲਈ ਕਲਚਰ ਯਾਨੀ ਸੜਾਇਆ ਗਿਆ। ਚਾਰ ਦਿਨ ਬਾਅਦ ਵੀ ਜਦੋਂ ਨਮੂਨੇ ਦੀ ਜਾਂਚ ਕੀਤੀ ਗਈ ਤਾਂ ਉਸ 'ਚ ਕੋਈ ਕੀੜੇ ਨਹੀਂ ਪਾਏ ਗਏ। ਲੈਬ ਮਾਹਿਰਾਂ ਅਨੁਸਾਰ ਇਸ ਪਾਣੀ ਨੂੰ ਪੀਤਾ ਵੀ ਜਾ ਸਕਦਾ ਹੈ। ਯਾਨੀ ਗੰਗਾ ਦਾ ਪਾਣੀ ਸ਼ੁੱਧ ਹੈ ਅਤੇ ਕਦੇ ਨਹੀਂ ਸੜਦਾ, ਇਹ ਕੋਈ ਝੂਠ ਨਹੀਂ ਸਗੋਂ ਬਿਲਕੁੱਲ ਸੱਚ ਹੈ। ਕਈ ਲੋਕ ਕਮੈਂਟਸ ‘ਚ ਗੰਗਾ ਮਾਈਆ ਦੀ ਤਾਰੀਫ਼ ਕਰਦੇ ਵੀ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਕ ਖ਼ਾਤਾ ਧਾਰਕਾਂ ਲਈ ਰਾਹਤ, ਅਕਾਊਂਟ ਤੇ ਲਾਕਰ ਦੇ Nominee ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
NEXT STORY