ਸ਼ਿਲਾਂਗ— ਕਸਟਮ ਅਧਿਕਾਰੀਆਂ ਨੇ ਸ਼ਨੀਵਾਰ ਦੁਪਹਿਰ ਸ਼ਿਲਾਂਗ ਬਾਇਪਾਸ 'ਤੇ ਇਕ ਟਰੱਕ ਤੋਂ 2.28 ਕਰੋੜ ਰੁਪਏ ਦੀ ਕੀਮਤ ਦਾ ਗਾਂਜਾ ਜ਼ਬਤ ਕੀਤਾ ਹੈ। ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕਸਟਮ ਅਧਿਕਾਰੀਆਂ ਨੇ ਟਰੱਕ ਨੂੰ ਰੋਕਿਆ ਅਤੇ ਉਸ 'ਚ ਰੱਖੇ ਹੋਏ ਗਾਂਜੇ ਦੇ 93 ਪੈਕੇਟਾਂ ਨੂੰ ਜ਼ਬਤ ਕੀਤਾ। ਕਸਟਮ ਅਧਿਕਾਰੀ ਨੇ ਇਸ ਸਾਲ ਦੀ ਸਭ ਤੋਂ ਵੱਡੀ ਜ਼ਬਤੀ ਦੱਸਦੇ ਹੋਏ ਕਿਹਾ, ''ਹਰੇਕ ਪੈਕਟ 'ਚ 16.4 ਕਿਲੋਗ੍ਰਾਮ ਗਾਂਜਾ ਸੀ ਅਤੇ 93 ਪੈਕੇਟਾਂ 'ਚ ਰੱਖੇ ਗਏ ਕੁਲ ਗਾਂਜੇ ਦਾ ਭਾਰ 1,520 ਕਿਲੋਗ੍ਰਾਮ ਸੀ। ਜ਼ਬਤ ਹੋਏ ਗਾਂਜੇ ਦੀ ਕੀਮਤ ਬਾਜ਼ਾਰ 'ਚ ਕਰੀਬ 2.28 ਕਰੋੜ ਰੁਪਏ ਹੈ।''
ਉਨ੍ਹਾਂ ਦੱਸਿਆ ਕਿ ਟਰੱਕ ਦੇ ਚਾਲਕ ਅਤੇ ਸਹਾਇਕ ਨੂੰ ਹਿਰਾਸਤ 'ਚ ਲੈ ਕੇ ਟਰੱਕ ਜ਼ਬਤ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਬਤ ਕੀਤਾ ਹੋਇਆ ਗਾਂਜਾ ਤ੍ਰਿਪੁਰਾ ਤੋਂ ਬਿਹਾਰ ਤੋਂ ਲਿਜਾਇਆ ਜਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਖੇਤਰ 'ਚ ਮਣੀਪੁਰ ਅਤੇ ਤ੍ਰਿਪੁਰਾ ਗਾਂਜਾ ਦੇ ਮੁੱਖ ਸਰੋਤ ਹਨ।
ਬਿਹਾਰ : ਮਰੀਜ਼ ਦੀ ਮੌਤ ਦੇ ਬਾਅਦ ਗੁੱਸਾਏ ਲੋਕਾਂ ਨੇ ਹਸਪਤਾਲ ਨੂੰ ਲਾਈ ਅੱਗ
NEXT STORY