ਇੰਦੌਰ—ਇੱਥੇ35 ਸਾਲਾਂ ਔਰਤ ਨੇ ਪੱਤਾਗੋਭੀ 'ਚ ਛੁੱਪੇ ਕਥਿਤ ਸੰਪਲੀਏ ਨੂੰ ਇਸ ਸਬਜ਼ੀ ਨਾਲ ਅਣਜਾਣੇ 'ਚ ਕੱਟਣ ਦੇ ਬਾਅਦ ਪਕਾ ਲਿਆ ਅਤੇ ਪਕੀ ਹੋਈ ਸਬਜ਼ੀ ਨੂੰ ਆਪਣੀ ਬੇਟੀ ਨਾਲ ਮਿਲ ਕੇ ਖਾ ਲਿਆ। ਤਬੀਅਤ ਖਰਾਬ ਹੋਣ ਦੇ ਬਾਅਦ ਮਾਂ-ਬੇਟੀ ਨੂੰ ਇਕ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰ ਧਮੇਂਦਰ ਝੰਵਰ ਨੇ ਦੱਸਿਆ ਕਿ ਖਜਰਾਨਾ ਖੇਤਰ 'ਚ ਰਹਿਣ ਵਾਲੀ ਆਫਜਾਨ ਇਮਾਮ ਅਤੇ ਉਸ ਦੀ ਬੇਟੀ ਆਮਨਾ ਨੂੰ ਵੀਰਵਾਰ ਰਾਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਝੰਵਰ ਨੇ ਕਿਹਾ ਕਿ ਮਾਂ-ਬੇਟੀ ਨੇ ਡਾਕਟਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕੱਲ ਸ਼ਾਮ ਘਰ 'ਚ ਪੱਤਾਗੋਭੀ ਦੀ ਸਬਜ਼ੀ ਪਕਾਈ ਸੀ,ਜਿਸ 'ਚ ਕਥਿਤ ਤੌਰ 'ਤੇ ਸੱਪ ਦਾ ਬੱਚਾ ਛੁਪਿਆ ਸੀ। ਭੋਜਨ ਦੇ ਕੁਝ ਦੇਰ ਬਾਅਦ ਜਦਂ ਉਨ੍ਹਾਂ ਨੇ ਬਚੀ ਸਬਜ਼ੀ 'ਚ ਸੰਪੋਲੀਏ ਦੇ ਕਣ ਦੇਖੇ ਤਾਂ ਉਸ ਦੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਡਾਕਟਰ ਨੇ ਦੱਸਿਆ ਕਿ ਮਾਂ-ਬੇਟੀ ਨੂੰ ਜ਼ਰੂਰੀ ਦਵਾਈਆਂ ਦੇਣ ਦੇ ਬਾਅਦ ਉਨ੍ਹਾਂ ਦੀ ਵੱਖ-ਵੱਖ ਜਾਂਚ ਕਰਵਾਈ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਉਨ੍ਹਾਂ ਦੇ ਸਰੀਰ 'ਚ ਕਿਸੇ ਤਰ੍ਹਾਂ ਦਾ ਜ਼ਹਿਰ ਦਾ ਅਸਰ ਤਾਂ ਨਹੀਂ ਹੈ। ਦੋਹਾਂ ਮਰੀਜਾਂ ਦੀ ਹਾਲਤ ਸਥਿਰ ਹੈ।

ਆਮਤੌਰ 'ਤੇ ਸੱਪ ਦਾ ਜ਼ਹਿਰ ਉਦੋਂ ਜਾਨ ਦੇ ਲਈ ਖਤਰਾ ਸਾਬਿਤ ਹੁੰਦਾ ਹੈ ਜਦੋਂ ਉਹ ਖੂਨ ਦੇ ਜ਼ਰੀਏ ਮਨੁੱਖ ਦੇ ਸਰੀਰ 'ਚ ਪੁੱਜਦਾ ਹੈ। ਪੁਲਸ ਨੂੰ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

ਆਪ ਦਾ ਸਵਾਲ, ਪਨਾਮਾ ਮਾਮਲੇ 'ਚ ਮੋਦੀ ਸਰਕਾਰ ਕਦੋਂ ਕਰੇਗੀ ਕਾਰਵਾਈ
NEXT STORY