ਬੈਂਗਲੁਰੂ, (ਯੂ. ਐੱਨ. ਆਈ.)- ਕਰਨਾਟਕ ਹਾਈ ਕੋਰਟ ਨੇ ਸਾਲ 2017 ’ਚ ਮਨੁੱਖੀ ਅਧਿਕਾਰ ਵਰਕਰ-ਪੱਤਰਕਾਰ ਗੌਰੀ ਲੰਕੇਸ਼ ਦੀ ਕਤਲ ਦੇ ਤਿੰਨ ਮੁਲਜ਼ਮਾਂ ਅਮਿਤ ਦਿਗਵੇਕਰ, ਕੇ. ਟੀ. ਨਵੀਨ ਕੁਮਾਰ ਅਤੇ ਐੱਚ. ਐੱਲ. ਸੁਰੇਸ਼ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ। ਤਿੰਨਾਂ ਮੁਲਜ਼ਮਾਂ ਨੇ ਸਹਿ-ਮੁਲਜ਼ਮ ਮੋਹਨ ਨਾਇਕ ਦੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਲਈ ਅਪੀਲ ਕੀਤੀ, ਜਿਸ ਨੂੰ ਮੁਕੱਦਮੇ ’ਚ ਦੇਰੀ ਕਾਰਨ ਦਸੰਬਰ 2023 ’ਚ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ।
ਨਾਇਕ ਨੇ ਕਿਹਾ ਕਿ ਉਸ ਸਮੇਂ 527 ਦੋਸ਼ ਪੱਤਰ ਗਵਾਹਾਂ ’ਚੋਂ ਸਿਰਫ 90 ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਗੌਰੀ ਲੰਕੇਸ਼ ਦੀ 5 ਸਤੰਬਰ 2017 ਦੀ ਰਾਤ ਨੂੰ ਪੱਛਮੀ ਬੈਂਗਲੁਰੂ ’ਚ ਉਨ੍ਹਾਂ ਦੇ ਘਰ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤੀ ਸੀ।
ਅਸਾਮ 'ਚ ਹੜ੍ਹ ਦੀ ਸਥਿਤੀ 'ਚ ਸੁਧਾਰ, ਚਾਰ ਲੱਖ ਲੋਕ ਅਜੇ ਵੀ ਪ੍ਰਭਾਵਿਤ
NEXT STORY