ਮੁੰਬਈ— ਬਾਹਰ ਜਾ ਕੇ ਕੰਮ ਕਰਨ ਜਾਂ ਟੂਰ 'ਤੇ ਜਾਣ ਸਮੇਂ ਨਵੀਆਂ ਮਾਂਵਾਂ ਨੂੰ ਉਨ੍ਹਾਂ ਦੇ ਬੱਚੇ ਸੰਭਾਲਣ 'ਚ ਮਦਦ ਲਈ ਕੁਝ ਕੰਪਨੀਆਂ ਨੇ ਨਾਲ ਇਕ ਦਾਈ ਨੂੰ ਵੀ ਟਿਕਟ ਦੇਣ 'ਤੇ ਵਿਚਾਰ ਕੀਤਾ ਹੈ। ਐਕਸਪਰਟਸ ਦਾ ਵੀ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਪਾਲਿਸੀ ਨਾਲ ਔਰਤਾਂ ਨੂੰ ਉਨ੍ਹਾਂ ਦਾ ਕਰੀਅਰ ਬਣਾਉਣ ਅਤੇ ਬੱਚਿਆਂ ਨਾਲ ਵਧ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਨਵੀਆਂ ਮਾਂਵਾਂ ਨੂੰ ਇਸ ਤਰ੍ਹਾਂ ਦੀ ਮਦਦ ਦੇਣ 'ਚ ਗੋਦਰੇਜ, ਨੈਸਲੇ, ਆਈ.ਸੀ.ਆਈ.ਸੀ.ਆਈ. ਅਤੇ ਤੋਕੀਓ ਲਾਈਫ ਵਰਗੀਆਂ ਕੰਪਨੀਆਂ ਅੱਗੇ ਹਨ। ਇਹ ਕੰਪਨੀਆਂ ਔਰਤਾਂ ਨੂੰ ਕਈ ਸਾਰੇ ਆਫਰ ਦੇ ਰਹੀਆਂ ਹਨ। ਇਨ੍ਹਾਂ 'ਚ ਆਫੀਸ਼ੀਅਲ ਟਰਿੱਪ 'ਤੇ ਬੱਚਿਆਂ ਦੀ ਟਰੈਵਲਿੰਗ ਦਾ ਖਰਚ ਚੁੱਕਣਾ, ਦਾਈ ਦਾ ਖਰਚ ਚੁੱਕਣਾ ਜਾਂ ਫਿਰ ਗਰਭਅਵਸਥਾ ਦੌਰਾਨ ਟਰੈਵਲ ਕਰਨ 'ਤੇ ਉਨ੍ਹਾਂ ਦੇ ਆਰਾਮ ਦਾ ਧਿਆਨ ਰੱਖਣ ਵਰਗੀਆਂ ਚੀਜ਼ਾਂ ਸ਼ਾਮਲ ਹਨ। ਗੋਦਰੇਜ ਨੇ ਇਸ ਲਈ ਨਵੀਂ ਪਾਲਿਸੀ ਤਿਆਰ ਕੀਤੀ ਹੈ, ਜਿਸ ਦੇ ਅਧੀਨ ਔਰਤਾਂ ਆਪਣੇ ਇਕ ਸਾਲ ਤੱਕ ਦੇ ਬੱਚੇ ਨੂੰ ਕੰਪਨੀ ਦੇ ਕੰਮ ਦੌਰਾਨ ਕੰਪਨੀ ਦੇ ਖਰਚ 'ਤੇ ਲਿਜਾ ਸਕਦੀ ਹੈ। ਨਾਲ ਹੀ ਉਹ ਕੰਪਨੀ ਦੇ ਪੈਸਿਆਂ ਨਾਲ ਇਕ ਕੇਅਰਟੇਕਰ ਵੀ ਰੱਖ ਸਕਦੀ ਹੈ। ਗੋਦਰੇਜ 'ਚ ਐੱਚ.ਆਰ. ਹੈੱਡ (ਭਾਰਤ ਅਤੇ ਸਾਰਕ ਦੇਸ਼ਾਂ 'ਚ) ਮੇਹਨਾਜ ਸ਼ੇਖ ਕਹਿੰਦੀ ਹੈ ਕਿ ਇਸ ਦਾ ਮਕਸਦ ਔਰਤਾਂ ਨੂੰ ਸਪਾਰਟ ਕਰਨਾ ਹੈ, ਜਿਸ ਨਾਲ ਉਹ ਆਪਣੇ ਬੱਚਿਆਂ ਨੂੰ ਆਫੀਸ਼ੀਅਲ ਟਰਿੱਪ ਦੌਰਾਨ ਨਾਲ ਰੱਖ ਸਕਣ ਅਤੇ ਉਨ੍ਹਾਂ ਦਾ ਠੀਕ ਢੰਗ ਨਾਲ ਪੋਸ਼ਣ ਕਰ ਸਕਣ।
ਔਰਤਾਂ ਹਨ ਕੰਮ ਦੇ ਪ੍ਰਤੀ ਵਫ਼ਾਦਾਰ
ਕਈ ਕੰਪਨੀਆਂ ਦਾ ਮੰਨਣਾ ਹੈ ਕਿ ਔਰਤਾਂ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਹੁੰਦੀਆਂ ਹਨ, ਅਜਿਹੇ 'ਚ ਉਨ੍ਹਾਂ ਨੂੰ ਸਪਾਰਟ ਦੇ ਕੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਕੰਪਨੀਆਂ ਨੂੰ ਸਰਵੇ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਬੱਚਿਆਂ ਨੂੰ ਦਫ਼ਤਰ ਲਿਆਉਣ ਨਾਲ ਉਨ੍ਹਾਂ ਨੂੰ ਘਰ ਜਾਣ ਦੀ ਜਲਦੀ ਨਹੀਂ ਹੁੰਦੀ ਅਤੇ ਉਹ ਲੰਬੇ ਸਮੇਂ ਤੱਕ ਮਨ ਲਗਾ ਕੇ ਕੰਮ ਕਰ ਪਾਉਂਦੀਆਂ ਹਨ।
ਅਰਰੀਆ ਉਪ ਚੋਣਾਂ : ਚੋਣਾਂ 'ਚ ਭੜਕਾਊ ਭਾਸ਼ਣ ਦੇਣ ਵਾਲੇ ਭਾਜਪਾ ਨੇਤਾ ਖਿਲਾਫ ਐੈੱਫ.ਆਈ.ਆਰ. ਦਰਜ
NEXT STORY