ਪਾਨੀਪਤ– ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ’ਚ ਸਥਿਤ ਪਿੰਡ ਨਾਮੁੰਡਾ ਤੋਂ ਲੰਘ ਰਹੀ ਪੈਰਲਲ ਨਹਿਰ ’ਚ ਵਿਦਿਆਰਥਣ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਵਿਦਿਆਰਥਣ ਨਹਿਰ ਕੰਢੇ ਹੱਥ-ਪੈਰ ਧੋ ਰਹੀ ਸੀ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ’ਚ ਡੁੱਬ ਗਈ।
ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਨਾਲ ਉਸ ਦੀ ਮਾਂ ਅਤੇ ਦਾਦੀ ਵੀ ਗਈ ਸੀ। ਉਨ੍ਹਾਂ ਨੇ ਤੁਰੰਤ ਉੱਥੇ ਨਹਾ ਰਹੇ ਹੋਰ ਨੌਜਵਾਨਾਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਵਿਦਿਆਰਥਣ ਦੀ ਪਾਣੀ ’ਚ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਸੂਚਨਾ ਮਿਲਦੇ ਹੀ ਪੁਲਸ ਮੌਕ ’ਤੇ ਪਹੁੰਚੀ। ਉਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਵਿਦਿਆਰਥਣ ਦੀ ਭਾਲ ਕੀਤੀ। 24 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਭਾਲ ਜਾਰੀ ਹੈ। ਉਸ ਦੀ ਸਲਾਮਤੀ ਲਈ ਨਮਾਜ਼ ਪੜ੍ਹੀ ਜਾ ਰਹੀ ਹੈ।
ਵਿਦਿਆਰਥਣ ਦੇ ਪਿਤਾ ਨੌਸ਼ਾਦ ਨੇ ਦੱਸਿਆ ਕਿ ਉਹ ਸਮਾਲਖਾ ਦੇ ਪਿੰਡ ਨਾਮੁੰਡਾ ਦਾ ਰਹਿਣ ਵਾਲਾ ਹੈ। ਉਸ ਦੀ 14 ਸਾਲਾ ਧੀ ਨਵਸੀਧਾ ਸ਼ਨੀਵਾਰ ਸਵੇਰੇ ਆਪਣੀ ਮਾਂ ਅਤੇ ਦਾਦੀ ਨਾਲ ਨਹਿਰ ਕੋਲ ਲੱਕੜਾਂ ਲੈਣ ਗਈ ਸੀ। ਲੱਕੜਾਂ ਚੁੱਕਦੇ ਸਮੇਂ ਉਸ ਦੇ ਹੱਥ-ਪੈਰ ’ਤੇ ਮਿੱਟੀ ਲੱਗ ਗਈ ਸੀ, ਜਦੋਂ ਉਹ ਹੱਥ-ਪੈਰ ਧੋ ਰਹੀ ਸੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ’ਚ ਡੁੱਬ ਗਈ।
ਹਿਮਾਚਲ: ਬਰਾਤੀਆਂ ਨਾਲ ਭਰੀ ਪਿਕਅਪ ਜੀਪ ਖੱਡ ’ਚ ਡਿੱਗੀ, 1 ਦੀ ਮੌਤ, 18 ਜ਼ਖ਼ਮੀ
NEXT STORY