ਮਹਾਰਾਸ਼ਟਰ— ਅੱਜ ਦੇ ਸਮੇਂ ਵਿਚ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਹੈ । ਰਿਸ਼ਤਿਆਂ ਵਿਚਲੀ ਮਿਠਾਸ ਤੇ ਕਦਰ ਖਤਮ ਹੁੰਦੀ ਜਾ ਰਹੀ ਹੈ। ਰਿਸ਼ਤਾ ਚਾਹੇ ਕੋਈ ਵੀ ਹੋਵੇ, ਉਸ ਵਿਚ ਵਿਸ਼ਵਾਸ ਹੋਣਾ ਜ਼ਰੂਰੀ ਹੈ। ਪਿਓ-ਧੀ ਦਾ ਰਿਸ਼ਤਾ ਵੱਖਰਾ ਹੀ ਹੁੰਦਾ ਹੈ ਪਰ ਅੱਜ ਦੇ ਇਸ ਕਲਯੁੱਗੀ ਸਮੇਂ ਵਿਚ ਰਿਸ਼ਤੇ ਦਾਗਦਾਰ ਹੁੰਦੇ ਜਾ ਰਹੇ ਹਨ। ਮਹਾਰਾਸ਼ਟਰ ਦੇ ਸਤਾਰਾ ਵਿਚ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਓ ਆਪਣੇ ਨਾਬਾਲਗ ਧੀ ਨਾਲ 4 ਮਹੀਨੇ ਤੱਕ ਰੇਪ ਕਰਦਾ ਰਿਹਾ। ਲੋਕਾਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਲੜਕੀ ਗਰਭਵਤੀ ਹੋ ਗਈ। ਇੱਥੋਂ ਦੀ ਪੰਚਾਇਤ ਨੇ ਕਾਨੂੰਨ ਨੂੰ ਨਜ਼ਰ-ਅੰਦਾਜ ਕਰਦੇ ਹੋਏ ਪਿਓ-ਧੀ ਦੋਹਾਂ ਨੂੰ ਸਜ਼ਾ ਦੇਣ ਦਾ ਫੁਰਮਾਨ ਸੁਣਾ ਦਿੱਤਾ। ਪੰਚਾਇਤ ਨੇ ਰੇਪ ਦੇ ਦੋਸ਼ੀ ਪਿਓ ਦੇ ਨਾਲ-ਨਾਲ ਪੀੜਤ ਲੜਕੀ ਨੂੰ ਸ਼ਰੇਆਮ 10-10 ਕੋੜੇ ਮਾਰਨ ਦੀ ਸਜ਼ਾ ਦਿੱਤੀ।
ਪੰਚਾਇਤ ਨੇ ਪਿਓ ਨੂੰ ਤਾਂ ਰੇਪ ਦੇ ਦੋਸ਼ ਵਿਚ ਸਜ਼ਾ ਸੁਣਾਈ ਪਰ ਧੀ ਨੂੰ ਇਸ ਆਧਾਰ 'ਤੇ ਸਜ਼ਾ ਸੁਣਾ ਦਿੱਤੀ ਕਿ ਉਹ ਇੰਨੇ ਦਿਨਾਂ ਤੱਕ ਸਭ ਕੁਝ ਚੁੱਪਚਾਪ ਕਿਉਂ ਸਹਿਦੀ ਰਹੀ। ਪੰਚਾਇਤ ਨੇ ਦਲੀਲ ਦਿੱਤੀ ਕਿ ਪੀੜਤ ਲੜਕੀ ਨੇ 4 ਮਹੀਨੇ ਵਿਚ ਇਕ ਵਾਰ ਵੀ ਇਸ ਗੱਲ ਦਾ ਵਿਰੋਧ ਕਿਉਂ ਨਹੀਂ ਕੀਤਾ। ਅਜਿਹੇ ਵਿਚ ਉਹ ਵੀ ਦੋਸ਼ੀ ਹੈ। ਇਸ ਮਾਮਲੇ ਨੂੰ ਲੈ ਕੇ ਆਰ. ਟੀ. ਆਈ. ਵਰਕਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਸਬੂਤ ਦੇ ਤੌਰ 'ਤੇ ਪੰਚਾਇਤ ਦੀ ਕਾਰਵਾਈ ਦੀ ਤਸਵੀਰ ਵੀ ਪੇਸ਼ ਕੀਤੀ। ਪੁਲਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਦੀ ਮਾਂ ਨਹੀਂ ਹੈ।
ਕਲਯੁੱਗ ਬੇਟੇ ਨੇ ਆਪਣੀ ਹੀ ਮਾਂ 'ਤੇ ਲਗਾਇਆ ਚੋਰੀ ਦਾ ਦੋਸ਼
NEXT STORY