ਨਵੀਂ ਦਿੱਲੀ–ਇਸ ਵਾਰ ਸਰਦੀ ਦੇ ਮੌਸਮ 'ਚ ਬੇਹੱਦ ਘੱਟ ਧੁੰਦ, ਵਾਰ-ਵਾਰ ਮੀਹ ਤੇ ਮੈਦਾਨੀ ਇਲਾਕਿਆਂ 'ਚ ਅਚਾਨਕ ਗੜੇਮਾਰੀ ਦੇ ਕਾਰਨ ਕਸ਼ਮੀਰ ਵਰਗੀ ਬਰਫ ਦਿਸਣ ਨਾਲ ਮੌਸਮ ਦੇ ਤੇਜ਼ੀ ਨਾਲ ਬਦਲਦੇ ਮਿਜਾਜ਼ ਦਾ ਅਹਿਸਾਸ ਹੁੰਦਾ ਹੈ। ਜਿਥੋਂ ਤਕ ਇਸ ਦੀ ਵਜ੍ਹਾ ਦਾ ਸਵਾਲ ਹੈ ਤਾਂ ਫੌਰੀ ਤੌਰ 'ਤੇ ਪੱਛਮੀ ਹਵਾ ਦੇ ਦਬਾਅ ਨੂੰ ਇਸ ਦੀ ਵਜ੍ਹਾ ਮੰਨਿਆ ਜਾ ਸਕਦਾ ਹੈ। ਮੌਸਮ ਵਿਗਿਆਨੀ ਅਨੁਸਾਰ ਇਸ ਨੂੰ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਜੋੜ ਕੇ ਦੇਖਣਾ ਜਲਦਬਾਜ਼ੀ ਹੋਵੇਗਾ। ਸੀਨੀਅਰ ਵਿਗਿਆਨੀ ਕੁਲਦੀਪ ਸ਼੍ਰੀਵਾਸਤਵ ਅਨੁਸਾਰ ਇਸ ਸਾਲ ਸਰਦੀ ਦੇ ਮੌਸਮ 'ਚ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਕੁਝ ਉਮੀਦ ਤੋਂ ਬਾਹਰੀ ਪਹਿਲੂ ਵੇਖਣ ਨੂੰ ਮਿਲੇ ਹਨ। ਹਾਲਾਂਕਿ ਮੌਸਮ ਦੇ ਮਿਜਾਜ਼ 'ਚ ਇਸ ਤਰ੍ਹਾਂ ਦਾ ਬਦਲਾਅ ਦਿਸਣਾ, ਇਸ ਦੀ ਸਥਿਰਤਾ ਦੀ ਗਾਰੰਟੀ ਨਹੀਂ ਹੈ। ਮੌਸਮ ਚੱਕਰ 'ਚ ਬਦਲਾਅ ਦੀ ਗੱਲ ਕਈ ਦਹਾਕਿਆਂ ਦੇ ਪਿਛੋਕੜ ਤੇ ਭਵਿੱਖ 'ਚ ਵੀ ਲਗਾਤਾਰ ਅਜਿਹੀਆਂ ਘਟਨਾਵਾਂ ਦੇ ਰੁਝਾਨ ਦੇ ਆਧਾਰ 'ਤੇ ਕਹੀ ਜਾ ਸਕਦੀ ਹੈ। ਇਸ ਨੂੰ ਫਿਲਹਾਲ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਨਾਲ ਜੋੜ ਕੇ ਕਦੇ ਨਹੀਂ ਦੇਖ ਸਕਦੇ।
ਛੱਤੀਸਗੜ੍ਹ 'ਚ ਟਰੈਕਟਰ ਪਲਟਣ ਨਾਲ 4 ਲੋਕਾਂ ਦੀ ਮੌਤ
NEXT STORY