ਅਮਰੋਹਾ— ਉੱਤਰ ਪ੍ਰਦੇਸ਼ 'ਚ ਭਗਵਾਨ ਹਨੂੰਮਾਨ ਦੀ ਜਾਤੀ ਨੂੰ ਲੈ ਕੇ ਇਕ ਤੋਂ ਬਾਅਦ ਇਕ ਬਿਆਨਾਂ ਦਾ ਸਿਲਸਿਲਾ ਜਾਰੀ ਹੈ। ਯੋਗੀ ਸਰਕਾਰ 'ਚ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਨੇ ਕਿਹਾ ਹੈ ਕਿ ਹਨੂੰਮਾਨ ਜੀ ਖਿਡਾਰੀ ਸਨ। ਯੂ.ਪੀ. ਦੇ ਖੇਡ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਉਹ ਸਾਰੇ ਖਿਡਾਰੀਆਂ ਦੇ ਭਗਵਾਨ ਹਨ ਅਤੇ ਭਗਵਾਨ ਦੀ ਕੋਈ ਜਾਤੀ ਨਹੀਂ ਹੁੰਦੀ ਹੈ। ਯੋਗੀ ਸਰਕਾਰ ਦੇ ਖੇਡ ਮੰਤਰੀ ਚੇਤਨ ਚੌਹਾਨ ਸ਼ਨੀਵਾਰ ਨੂੰ ਆਪਣੇ ਗ੍ਰਹਿ ਖੇਤਰ ਅਮਰੋਹਾ ਪੁੱਜੇ ਸਨ। ਉਨ੍ਹਾਂ ਨੇ ਕਿਹਾ,''ਹਨੂੰਮਾਨ ਜੀ ਕੁਸ਼ਤੀ ਲੜਦੇ ਸਨ। ਖਿਡਾਰੀ ਵੀ ਸਨ। ਜਿੰਨੇ ਵੀ ਪਹਿਲਵਾਨ ਲੋਕ ਹਨ, ਉਨ੍ਹਾਂ ਦੀ ਪੂਜਾ ਕਰਦੇ ਹਨ। ਮੈਂ ਉਨ੍ਹਾਂ ਨੂੰ ਉਹੀ ਮੰਨਦਾ ਹਾਂ। ਸਾਡੇ ਭਗਵਾਨ ਹਨ। ਭਗਵਾਨ ਦੀ ਕੋਈ ਜਾਤੀ ਨਹੀਂ ਹੁੰਦੀ ਹੈ। ਮੈਂ ਉਨ੍ਹਾਂ ਨੂੰ ਜਾਤੀ 'ਚ ਨਹੀਂ ਵੰਡਣਾ ਚਾਹੁੰਦਾ।'' ਉਨ੍ਹਾਂ ਨੇ ਕਿਹਾ,''ਹਨੂੰਮਾਨ ਦੇਤਵਾ ਸਨ, ਭਗਵਾਨ ਸਨ। ਮੈਂ ਉਨ੍ਹਾਂ ਨੂੰ ਮਹਾਪੁਰਸ਼ ਮੰਨਦਾ ਹਾਂ। ਖਿਡਾਰੀ ਲੋਕ ਸ਼ਕਤੀ ਦੀ ਪੂਜਾ ਕਰਦੇ ਹਨ। ਖਿਡਾਰੀਆਂ ਨੂੰ ਸ਼ਕਤੀ ਅਤੇ ਊਰਜਾ ਦੀ ਲੋੜ ਹੁੰਦੀ ਹੈ। ਹਨੂੰਮਾਨ ਸ਼ਕਤੀ ਦੇ ਪੂਰਕ ਸਨ। ਜਿਸ ਤਰ੍ਹਾਂ ਸਾਧੂ-ਸੰਤ ਦੀ ਕੋਈ ਜਾਤੀ ਨਹੀਂ ਹੁੰਦੀ ਹੈ, ਫਕੀਰ ਦੀ ਵੀ ਕੋਈ ਜਾਤੀ ਨਹੀਂ ਹੁੰਦੀ ਹੈ, ਉਸੇ ਤਰ੍ਹਾਂ ਹਨੂੰਮਾਨ ਦੀ ਵੀ ਕੋਈ ਜਾਤੀ ਨਹੀਂ ਹੈ।''
ਤਿੰਨ ਰਾਜਾਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਮਿਲੀ ਭਾਜਪਾ ਦੀ ਹਾਰ 'ਤੇ ਉਹ ਬੋਲੇ ਕਿ ਕਾਂਗਰਸ ਦੀ ਭਾਰੀ ਜਿੱਤ ਹੋਈ ਹੈ, ਅਜਿਹਾ ਉਹ ਨਹੀਂ ਮੰਨਦੇ। ਭਾਜਪਾ ਦੀ ਸਿਰਫ ਅੰਕੜਿਆਂ 'ਚ ਹਾਰ ਹੋਈ ਹੈ। ਰਾਜਸਥਾਨ 'ਚ ਦੇਖੇ ਤਾਂ ਕਾਂਗਰਸ ਨੂੰ ਸਿਰਫ 0.4 ਫੀਸਦੀ ਵੋਟਾਂ ਤੋਂ ਜਿੱਤ ਮਿਲੀ ਹੈ। ਅੰਕੜਿਆਂ 'ਚ ਭਾਵੇਂ ਹੀ ਭਾਜਪਾ ਹਾਰੀ ਹੋਵੇ ਪਰ ਉਸ ਦੀ ਫਿਰ ਤੋਂ ਸੱਤਾ 'ਚ ਵਾਪਸੀ ਹੋਵੇਗੀ। ਲੋਕਾਂ ਨੇ ਭਾਜਪਾ ਦਾ ਵਿਰੋਧ ਨਹੀਂ ਕੀਤਾ ਹੈ। ਜੇਕਰ ਕੀਤਾ ਹੁੰਦਾ ਤਾਂ ਭਾਜਪਾ ਨੂੰ ਇੰਨੇ ਜ਼ਿਆਦਾ ਵੋਟ ਨਹੀਂ ਮਿਲਦੇ। ਅਯੁੱਧਿਆ 'ਚ ਰਾਮ ਮੰਦਰ ਵਿਵਾਦ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉੱਥੇ ਰਾਮ ਦਾ ਮੰਦਰ ਸੀ, ਮੰਦਰ ਹੈ ਅਤੇ ਮੰਦਰ ਰਹੇਗਾ। ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦ ਹੀ ਅਯੁੱਧਿਆ 'ਚ ਮੰਦਰ ਬਣੇਗਾ।
ਭਾਰਤ ਦੀ ਸਮੁੰਦਰੀ ਸੁਰੱਖਿਆ ਹੋਵੇਗੀ ਮਜ਼ਬੂਤ, ਚੱਪੇ-ਚੱਪੇ 'ਤੇ ਇੰਝ ਰੱਖੀ ਜਾਵੇਗੀ ਨਜ਼ਰ
NEXT STORY