ਮੁਜੱਫਰਨਗਰ — ਮੁਜੱਫਰਨਗਰ 'ਚ ਗੋਕਸ਼ੀ 'ਤੇ ਹੰਗਾਮਾ ਥੰਮਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਦੌਰਾਨ ਭੀੜ ਨੇ ਪੁਲਸ 'ਤੇ ਪੱਥਰਬਾਜ਼ੀ ਕੀਤੀ ਅਤੇ ਪੁਲਸ ਦੀਆਂ ਗੱਡੀਆਂ ਦੀ ਵੀ ਤੋੜਫੋੜ ਕੀਤੀ। ਇਸ ਪੂਰੇ ਮਾਮਲੇ 'ਚ ਪੁਲਸ ਨੇ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਲਾਕੇ 'ਚ ਹੰਗਾਮੇ ਨੂੰ ਦੇਖਦੇ ਹੋਏ ਭਾਰੀ ਪੁਲਸ ਫੋਰਸ ਤੈਨਾਤ ਕੀਤੀ ਗਈ ਹੈ, ਤਾਂ ਜੋ ਵੱਧ ਰਹੀ ਹਿੰਸਾ 'ਤੇ ਕਾਬੂ ਪਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਹੁਣੇ ਜਿਹੇ ਸਹਾਰਨਪੁਰ 'ਚ ਵੀ ਹਿੰਸਾ ਵੱਧ ਗਈ ਸੀ। ਇਸ ਤੋਂ ਬਾਅਦ ਯੋਗੀ ਸਰਕਾਰ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਜ਼ਿਕਰਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਗਊ ਹੱਤਿਆ ਨੂੰ ਲੈ ਕੇ ਵਿਵਾਦ ਹੁੰਦਾ ਆ ਰਿਹਾ ਹੈ। ਹੁਣੇ ਜਿਹੇ ਹਰਿਆਣਾ ਦੇ ਬਲੱਭਗੜ 'ਚ ਇਕ 15 ਸਾਲ ਦੇ ਲੜਕੇ ਜੂਨੈਦ ਖਾਨ ਦਾ 22 ਜੂਨ ਨੂੰ ਟ੍ਰੇਨ 'ਚ ਹੋਏ ਮਾਮੂਲੀ ਝਗੜੇ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਜੂਨੈਦ ਅਤੇ ਉਸਦੇ ਭਰਾਵਾਂ ਨੂੰ ਦੋਸ਼ੀਆਂ ਨੇ ਬੀਫ ਖਾਣ ਨੂੰ ਲੈ ਕੇ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਅਤੇ ਟ੍ਰੇਨ ਦੀ ਸੀਟ ਨੂੰ ਲੈ ਕੇ ਹੋਇਆ ਇਹ ਝਗੜਾ ਕਤਲ ਤੱਕ ਪਹੁੰਚ ਗਿਆ ਸੀ।
ਪ੍ਰੇਮਿਕਾ ਨੂੰ ਵਿਆਹ ਲਈ ਇਨਕਾਰ ਕਰਨਾ ਪ੍ਰੇਮੀ ਨੂੰ ਪਿਆ ਭਾਰੀ, ਮਿਲੀ ਦਰਦਨਾਕ ਮੌਤ
NEXT STORY