ਨੈਸ਼ਨਲ ਡੈਸਕ- ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੋਲਗੱਪੇ ਵੇਚਣ ਵਾਲੇ ਨੂੰ GST ਵਿਭਾਗ ਨੇ 40 ਲੱਖ ਰੁਪਏ ਦਾ ਨੋਟਿਸ ਭੇਜਿਆ ਹੈ। ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਤਾਮਿਲਨਾਡੂ 'ਚ ਗੋਲਗੱਪੇ ਦੀ ਰੇਹੜੀ ਲਗਾਉਣ ਵਾਲਾ ਵਿਅਕਤੀ ਸਾਲਾਨਾ 40 ਲੱਖ ਰੁਪਏ ਕਮਾ ਰਿਹਾ ਸੀ। ਨੋਟਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਵਿਅਕਤੀ ਨੇ ਸਾਲ 2023-24 'ਚ ਆਨਲਾਈਨ ਭੁਗਤਾਨ ਦੇ ਮਾਧਿਅਮ ਨਾਲ ਇੰਨੀ ਰਾਸ਼ੀ ਪ੍ਰਾਪਤ ਕੀਤੀ। ਗੋਲਗੱਪੇ ਵੇਚਣ ਵਾਲੇ ਨੂੰ GST ਵਿਭਾਗ ਤੋਂ ਮਿਲੇ ਇਸ 40 ਲੱਖ ਦੇ ਨੋਟਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਵਾਇਰਲ ਖ਼ਬਰਾਂ ਅਨੁਸਾਰ, GST ਵਿਭਾਗ ਨੇ ਇਹ ਨੋਟਿਸ ਫੋਨਪੇਅ ਵਰਗੇ ਡਿਜੀਟਲ ਪੇਮੈਂਟ ਪਲੇਟਫਾਰਮ ਤੋਂ ਮਿਲੇ ਡਾਟਾ ਦੇ ਆਧਾਰ 'ਤੇ ਜਾਰੀ ਕੀਤਾ ਹੈ। ਇਨ੍ਹਾਂ ਰਿਕਾਰਡਜ਼ ਤੋਂ ਪਤਾ ਲੱਗਾ ਕਿ ਇਸ ਗੋਲਗੱਪੇ ਵਾਲੇ ਨੂੰ ਸਾਲ 2021-22, 2022-23 ਅਤੇ 2023-24 'ਚ ਕੁੱਲ ਮਿਲਾ ਕੇ 40,11,019 ਰੁਪਏ ਦਾ ਆਨਲਾਈਨ ਭੁਗਤਾਨ ਮਿਲਿਆ ਸੀ। ਜਾਰੀ ਨੋਟਿਸ 'ਚ ਪੁੱਛਿਆ ਗਿਆ ਹੈ ਕਿ ਸਾਲ 2023-24 'ਚ ਤੁਸੀਂ ਲੱਖਾਂ ਦੀ ਕਮਾਈ ਕੀਤੀ ਹੈ। ਅਜਿਹੇ 'ਚ ਜੇਕਰ ਅਸੀਂ ਮੰਨ ਲਈਏ ਕਿ ਤੁਸੀਂ 50 ਫੀਸਦੀ ਵੀ ਕੱਚਾ (ਰਾ) ਮੈਟਰੀਅਲ 'ਤੇ ਖਰਚਾ ਵੀ ਕੀਤਾ ਤਾਂ ਉਸ ਦਾ ਅੱਧਾ ਹਿੱਸਾ ਵੀ ਇਕ ਮਿਡਲ ਕਲਾਸ ਪਰਿਵਾਰ ਦੇ ਕਈ ਸਾਲਾਂ ਦੀ ਕਮਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਏ ਤੌਬਾ! 2,100 ਕਰੋੜ ਰੁਪਏ ਦੀ ਸ਼ਰਾਬ ਗਟਕ ਗਏ ਲੋਕ
NEXT STORY