ਰੂਪਨਗਰ, (ਵਿਜੇ)- ਘਰ 'ਚੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤਾ ਵੱਲੋਂ ਚੋਰੀ ਦੀ ਘਟਨਾ ਦੇ ਸਬੰਧ 'ਚ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਰੂਪਨਗਰ ਦੇ ਵਾਰਡ ਨੰ. 5 ਦੇ ਕੋਟਲਾ ਨਿਹੰਗ ਨਿਵਾਸੀ ਬਜ਼ੁਰਗ ਮਹਿਲਾ ਅਤੇ ਉਸ ਦੀ ਨੂੰਹ ਹਰਜੀਤ ਕੌਰ ਪਤਨੀ ਸਵ. ਯਸ਼ਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੀ ਅਲਮਾਰੀ 'ਚ ਰੱਖੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ। ਇਹ ਗਹਿਣੇ ਉਨ੍ਹਾਂ ਵੱਲੋਂ ਆਪਣੀ ਵੱਡੀ ਲੜਕੀ ਦੇ ਵਿਆਹ ਲਈ ਰੱਖੇ ਹੋਏ ਸੀ। ਚੋਰੀ ਦੀ ਘਟਨਾ ਦਾ ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਪਸ਼ੂਆਂ ਦੇ ਵਾੜੇ ਤੋਂ ਦੁੱਧ ਚੋਣ ਤੋਂ ਬਾਅਦ ਕਮਰੇ 'ਚ ਪਹੁੰਚੇ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਅਲਮਾਰੀ ਦਾ ਤਾਲਾ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਤੇ ਘਟਨਾ ਦੌਰਾਨ ਹੋਰ ਚੀਜ਼ਾਂ ਨਾਲ ਕੋਈ ਛੇੜ-ਛਾੜ ਨਹੀਂ ਕੀਤੀ ਗਈ। ਚੋਰੀ ਕੀਤੇ ਗਏ ਗਹਿਣਿਆਂ ਦੀ ਕੀਮਤ ਕਰੀਬ ਸਾਢੇ ਤਿੰਨ ਲੱਖ ਰੁਪਏ ਦੱਸੀ ਗਈ ਹੈ। ਘਟਨਾ ਸਬੰਧੀ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਮਹਿੰਗੀ ਪਈ ਫਲਾਈਟ 'ਚ ਲੜਾਈ, ਦੋਵੇਂ ਜੈੱਟ ਪਾਇਲਟਾਂ ਦੇ ਲਾਇਸੈਂਸ ਰੱਦ
NEXT STORY