ਗੋਰਖਪੁਰ (ਉੱਤਰ ਪ੍ਰਦੇਸ਼), (ਭਾਸ਼ਾ)— ਸੰਤ ਕਬੀਰ ਨਗਰ ਜ਼ਿਲ੍ਹੇ ਦੇ ਮਹੁਲੀ ਥਾਣਾ ਖੇਤਰ ਦੇ ਬਸ਼ਿਆ ਪਿੰਡ ਵਿਚ ਸ਼ਨੀਵਾਰ ਸ਼ਾਮ ਇਕ ਵਕੀਲ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਪੁਲਸ ਨੇ ਦੱਸਿਆ ਕਿ 55 ਸਾਲਾ ਵਕੀਲ ਅਨਿਲ ਯਾਦਵ ਦੀ ਲਾਸ਼ ਨਾਈਲੋਨ ਦੀ ਰੱਸੀ ਨਾਲ ਬੰਨ੍ਹੇ ਅੰਬ ਦੇ ਦਰੱਖਤ 'ਤੇ ਲਟਕਦੀ ਮਿਲੀ। ਉਕਤ ਜਗ੍ਹਾ ਵਕੀਲ ਦੇ ਘਰ ਤੋਂ ਲਗਭਗ 500 ਮੀਟਰ ਦੀ ਦੂਰੀ 'ਤੇ ਹੈ।
ਪੁਲਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨਦੀ ਹੈ। ਅਨਿਲ ਦੇ ਸਾਲੇ ਕ੍ਰਿਸ਼ਨ ਕੁਮਾਰ ਯਾਦਵ ਨੇ ਪੁਲਸ ਨੂੰ ਦੱਸਿਆ ਕਿ ਅਨਿਲ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਦੀਪਾ ਅਤੇ ਪੁੱਤਰ ਅਭਿਜੀਤ ਨਾਲ ਝਗੜਾ ਹੋ ਗਿਆ ਹੈ ਅਤੇ ਉਹ ਘਰੋਂ ਬਾਹਰ ਆ ਗਏ ਹਨ।
ਅਭਿਜੀਤ ਨੇ ਹਾਲਾਂਕਿ ਪੁਲਸ ਨੂੰ ਇਕ ਵੱਖਰੀ ਗੱਲ ਦੱਸੀ ਕਿ ਪਿਤਾ ਕਿਸੇ ਗੱਲ ਤੋਂ ਪ੍ਰੇਸ਼ਾਨ ਸਨ ਅਤੇ ਸ਼ੁੱਕਰਵਾਰ ਰਾਤ ਦੇ ਖਾਣੇ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਸਵੇਰੇ ਦਸਣ ਨੂੰ ਕਿਹਾ। ਇਸ ਤੋਂ ਬਾਅਦ ਉਹ ਆਮ ਵਾਂਗ ਸੈਰ ਕਰਨ ਲਈ ਚਲੇ ਗਏ। ਅਭੀਜੀਤ ਨੇ ਪਿਤਾ ਦੀ ਮੌਤ ਨੂੰ ਸ਼ੱਕੀ ਮੰਨਿਆ ਅਤੇ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ।
ਮਹੁਲੀ ਥਾਣੇ ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਨਮੂਨੇ ਇਕੱਠੇ ਕੀਤੇ ਹਨ। ਲਾਸ਼ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਚੁੱਕੀ ਹੈ। ਪਹਿਲੀ ਦ੍ਰਿਸ਼ਟੀ ਤੋਂ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ ਪਰ ਜਾਂਚ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ।
ਛੱਤੀਸਗੜ੍ਹ 'ਚ ਜ਼ਹਿਰੀਲੀ ਦੇਸੀ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ
NEXT STORY