ਨਵੀਂ ਦਿੱਲੀ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖ਼ਬਰ ਹੈ। ਮੁੱਖ ਮੰਤਰੀ ਨੇ ਮਹਿਲਾ ਯਾਤਰੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਦਰਅਸਲ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਸਰਕਾਰੀ ਬੱਸਾਂ (ਡੀ.ਟੀ.ਸੀ. ਅਤੇ ਕਲੱਸਟਰ) ਦੇ ਡਰਾਈਵਰ ਅਤੇ ਕੰਡਕਟਰ ਨਿਰਧਾਰਤ ਬੱਸ ਸਟਾਪ 'ਤੇ ਉਡੀਕ ਕਰ ਰਹੀਆਂ ਮਹਿਲਾ ਯਾਤਰੀਆਂ ਨੂੰ ਬਿਠਾਏ ਬਿਨਾਂ ਅੱਗੇ ਵੱਧਦੇ ਪਾਏ ਗਏ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਗ੍ਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18 ਹਜ਼ਾਰ ਰੁਪਏ, 'ਆਪ' ਦਾ ਵੱਡਾ ਐਲਾਨ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਿੱਲੀ ਦੀਆਂ ਔਰਤਾਂ ਨੂੰ ਕਿਹਾ ਕਿ ਉਹ ਅਜਿਹੀਆਂ ਬੱਸਾਂ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ, ਤਾਂ ਜੋ ਦੋਸ਼ੀ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਆਤਿਸ਼ੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਡੀ. ਟੀ. ਸੀ ਅਤੇ ਕਲੱਸਟਰ ਬੱਸਾਂ ਦੇ ਸਾਰੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਇਹ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕੀਤੇ ਹਨ ਕਿ ਉਹ ਬੱਸ ਅੱਡਿਆਂ ਤੋਂ ਮਹਿਲਾ ਯਾਤਰੀਆਂ ਨੂੰ ਬੱਸ 'ਚ ਬਿਠਾਉਣਾ ਯਕੀਨੀ ਕਰਨ।
ਇਹ ਵੀ ਪੜ੍ਹੋ- ਖਾਣੇ 'ਚ ਦੇਰੀ, ਨਾਰਾਜ਼ ਹੋਇਆ ਲਾੜਾ, ਛੱਡ ਗਿਆ ਵਿਚਾਲੇ ਹੀ ਵਿਆਹ ਫਿਰ...
ਆਤਿਸ਼ੀ ਨੇ ਕਿਹਾ ਕਿ ਜੇਕਰ ਬੱਸਾਂ ਮਹਿਲਾ ਯਾਤਰੀਆਂ ਨੂੰ ਬਿਠਾਉਣ ਤੋਂ ਬਚਣ ਲਈ ਨਹੀਂ ਰੁੱਕਦੀਆਂ ਤਾਂ ਅਜਿਹੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਮਹਿਲਾ ਯਾਤਰੀ ਆਪਣੀ ਲੋੜ ਅਨੁਸਾਰ ਬੱਸਾਂ ਦੀ ਵਰਤੋਂ ਕਰਨ। ਜੇਕਰ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਕੰਮ, ਸਿੱਖਿਆ ਅਤੇ ਹੋਰ ਗਤੀਵਿਧੀਆਂ ਲਈ ਬਾਹਰ ਜਾਂਦੀਆਂ ਹਨ, ਤਾਂ ਆਰਥਿਕਤਾ ਮਜ਼ਬੂਤ ਹੋਵੇਗੀ। ਦਿੱਲੀ 'ਚ ਔਰਤਾਂ ਲਈ ਜਨਤਕ ਟਰਾਂਸਪੋਰਟ ਬੱਸਾਂ 'ਚ ਸਫਰ ਮੁਫਤ ਹੈ।
ਯੋਗੀ ਦੇ ਨਿਵਾਸ ਦੇ ਹੇਠਾਂ ਵੀ ਹੈ ਸ਼ਿਵਲਿੰਗ, ਉਥੇ ਵੀ ਖੋਦਾਈ ਹੋਵੇ : ਅਖਿਲੇਸ਼
NEXT STORY