ਲਖਨਊ- ਉੱਤਰ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਮੰਦਰ ਲੱਭਣ ਅਤੇ ਖੋਦਾਈ ਦਾ ਮਾਮਲਾ ਕਾਫੀ ਚਰਚਾ ਵਿਚ ਹੈ। ਸੰਭਲ ਤੋਂ ਬਾਅਦ ਕਈ ਥਾਵਾਂ ’ਤੇ ਨਵੇਂ-ਨਵੇਂ ਮੰਦਰ ਮਿਲ ਰਹੇ ਹਨ। ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਲਖਨਊ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਰਕਾਰੀ ਨਿਵਾਸ ਦੇ ਹੇਠਾਂ ਵੀ ਸ਼ਿਵਲਿੰਗ ਹੈ ਅਤੇ ਉਸ ਦੀ ਵੀ ਖੋਦਾਈ ਹੋਣੀ ਚਾਹੀਦੀ ਹੈ।
ਅਖਿਲੇਸ਼ ਇਸ ਤੋਂ ਪਹਿਲਾਂ ਵੀ ਸੰਭਵ ਵਿਚ ਹੋ ਰਹੀ ਖੋਦਾਈ ਨੂੰ ਲੈ ਕੇ ਨਿਸ਼ਾਨਾ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਧਿਆਨ ਹਟਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੀ ਹੈ। ਜਗ੍ਹਾ-ਜਗ੍ਹਾ ਖੋਦਾਈ ਹੋ ਰਹੀ ਹੈ। ਉਨ੍ਹਾਂ ਦੇ ਹੱਥ ਵਿਚ ਵਿਕਾਸ ਦੀ ਨਹੀਂ, ਵਿਨਾਸ਼ ਦੀ ਰੇਖਾ ਹੈ। ਅਖਿਲੇਸ਼ ਯਾਦਵ ਨੇ ਕਿਹਾ ਕਿ ਮਹਾਕੁੰਭ ਲਈ ਸੱਦਾ ਪੱਤਰ ਨਹੀਂ ਦਿੱਤੇ ਜਾਂਦੇ। ਕੁੰਭ ਵਿਚ ਲੋਕ ਖੁਦ ਆਉਂਦੇ ਹਨ। ਅਸੀਂ ਆਪਣੇ ਧਰਮ ਵਿਚ ਇਹੀ ਸਿੱਖਿਆ ਹੈ। ਜਿਹੜੇ ਕਰੋੜਾਂ ਲੋਕ ਆਉਂਦੇ ਹਨ, ਕੀ ਉਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ?
ਨਾਰਕੋ ਐਕਟ ਦੇ ਅਧੀਨ ਇਕ ਕਰੋੜ ਰੁਪਏ ਦੀ ਜਾਇਦਾਦ ਜ਼ਬਤ
NEXT STORY