ਨਵੀਂ ਦਿੱਲੀ- ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਸੋਧ ਐਡਵਾਇਜ਼ਰੀ ਜਾਰੀ ਕਰ ਕੇ ਗੈਰ-ਕੋਵਿਡ-19 ਹਸਪਤਾਲਾਂ 'ਚ ਕੰਮ ਕਰਨ ਰਹੇ ਬਿਨ੍ਹਾਂ ਲੱਛਣ ਵਾਲੇ ਸਿਹਤ ਸੇਵਾ ਕਰਮਚਾਰੀਆਂ, ਕੰਟੇਨਮੈਂਟ ਜ਼ੋਨ 'ਚ ਨਿਗਰਾਨੀ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਰੋਕਣ ਸੰਬੰਧੀ ਗਤੀਵਿਧੀਆਂ 'ਚ ਸ਼ਾਮਲ ਨੀਮ ਫੌਜੀ ਫੋਰਸਾਂ/ਪੁਲਸ ਕਰਮਚਾਰੀਆਂ ਦੇ ਰੋਗ ਵਿਰੋਧੀ ਦਵਾਈ ਦੇ ਤੌਰ 'ਤੇ ਹਾਈਡ੍ਰਾਕਸੀਕਲੋਰੋਕਵੀਨ (ਐੱਚ.ਸੀ.ਕਊ.) ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਜਾਰੀ ਐਡਵਾਇਜ਼ਰੀ ਲਈ ਜ਼ਿਕਰ ਅਨੁਸਾਰ, ਕੋਵਿਡ-19 ਨੂੰ ਫੈਲਣ ਤੋਂ ਰੋਕਣ ਅਤੇ ਇਸ ਦਾ ਇਲਾਜ ਕਰਨ 'ਚ ਸ਼ਾਮਲ ਬਿਨ੍ਹਾਂ ਲੱਛਣ ਵਾਲੇ ਸਾਰੇ ਸਿਹਤ ਸੇਵਾ ਕਰਮਚਾਰੀਆਂ ਅਤੇ ਇਨਫੈਕਟਡ ਲੋਕਾਂ ਦੇ ਘਰਾਂ 'ਚ ਇਨਫੈਕਸ਼ਨ ਵਿਰੁੱਧ ਇਸ ਦਵਾਈ ਦੀ ਵਰਤੋਂ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ ਹੈ।
ਹਾਲਾਂਕਿ, ਆਈ.ਸੀ.ਐੱਮ.ਆਰ. ਵਲੋਂ ਜਾਰੀ ਸੋਧ ਐਡਵਾਇਜ਼ਰੀ 'ਚ ਸਾਵਧਾਨ ਕੀਤਾ ਗਿਆ ਹੈ ਕਿ ਦਵਾਈ ਲੈਣ ਵਾਲੇ ਵਿਅਕਤੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਇਕਦਮ ਸੁਰੱਖਿਅਤ ਹੋ ਗਿਆ ਹੈ। ਸੋਧ ਐਡਵਾਇਜ਼ਰੀ ਅਨੁਸਾਰ ਐੱਨ.ਆਈ.ਵੀ. ਪੁਣੇ 'ਚ ਐੱਚ.ਸੀ.ਕਊ. ਦੀ ਜਾਂਚ 'ਚ ਇਹ ਪਾਇਆ ਗਿਆ ਕਿ ਇਸ ਨਾਲ ਇਨਫੈਕਸ਼ਨ ਦੀ ਦਰ ਘੱਟ ਹੁੰਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਦਵਾਈ ਉਨ੍ਹਾਂ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ, ਜੋ ਨਜ਼ਰ ਕਮਜ਼ੋਰ ਕਰਨ ਵਾਲੀ ਰੇਟਿਨਾ ਸੰਬੰਧੀ ਬੀਮਾਰੀ ਨਾਲ ਪੀੜਤ ਹਨ। ਐੱਚ.ਸੀ.ਕਊ. ਨੂੰ ਲੈ ਕੇ ਬੇਹੱਦ ਸੰਵੇਦਨਸ਼ੀਲ ਹੈ ਅਤੇ ਜਿਨ੍ਹਾਂ ਨੂੰ ਦਿਲ ਦੀਆਂ ਧੜਕਣਾਂ ਦੇ ਘੱਟਣ-ਵਧਣ ਦੀ ਬੀਮਾਰੀ ਹੈ। ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਇਸ ਦਵਾਈ ਨੂੰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਨਾ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਦਵਾਈ ਕਿਸੇ ਡਾਕਟਰ ਦੀ ਨਿਗਰਾਨੀ 'ਚ ਦਿੱਤੀ ਜਾਵੇ।
'ਮਜ਼ਦੂਰ ਸਪੈਸ਼ਲ ਟਰੇਨ' ਚੇਨਈ ਤੋਂ 1400 ਤੋਂ ਵਧੇਰੇ ਲੋਕਾਂ ਨੂੰ ਲੈ ਕੇ ਨਾਗਾਲੈਂਡ ਪੁੱਜੀ
NEXT STORY