ਦੇਹਰਾਦੂਨ—ਸਰਕਾਰ ਵਲੋਂ 12 ਲੱਖ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਲੋਕਾਂ ਨੂੰ ਮੁਫਤ ਇਲਾਜ ਕਰਾਉਣ ਵਾਲੀ ਯੋਜਨਾ ਨੂੰ ਵੀਰਵਾਰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਵੀਰਵਾਰ ਨੂੰ ਲੋਕਾਂ ਨੂੰ ਮੁਫਤ ਇਲਾਜ ਕਰਾਉਣ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਬੰਦ ਕਰ ਦਿੱਤਾ ਗਿਆ। ਦੁਪਹਿਰ ਤਿੰਨ ਵਜੇ ਤੋਂ ਦੂਨ ਹਸਪਤਾਲ ਸਮੇਤ ਸਾਰੇ ਹਸਪਤਾਲਾਂ 'ਚ ਇਸ ਯੋਜਨਾ ਦਾ ਲਾਭ ਲੈਣ ਪਹੁੰਚੇ ਮਰੀਜ਼ਾਂ ਨੂੰ ਨਿਰਾਸ਼ ਕਰ ਕੇ ਵਾਪਸ ਭੇਜ ਦਿੱਤਾ ਗਿਆ।
ਆਰਥਿਕ ਰੂਪ ਤੋਂ ਕਮਜ਼ੋਰ ਵਰਗ ਨੂੰ ਬਿਹਤਰ ਇਲਾਜ ਸੁਵਿਧਾ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਪ੍ਰਦੇਸ਼ 'ਚ ਇਕ ਅਪ੍ਰੈਲ 2015 ਤੋਂ ਇਸ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ। ਯੋਜਨਾ ਅਧੀਨ ਸੂਬੇ ਦੇ ਉਨ੍ਹਾਂ ਬੀ. ਪੀ. ਐੱਲ. ਅਤੇ ਏ. ਪੀ. ਐੱਲ. ਪਰਿਵਾਰਾਂ ਨੂੰ ਪਾਤਰ ਬਣਾਇਆ ਗਿਆ ਸੀ, ਜੋ ਸਰਕਾਰੀ ਕਰਮਚਾਰੀ, ਪੈਨਸ਼ਨਰਾਂ ਅਤੇ ਆਮਦਨ ਕਰ ਦੇਣ ਵਾਲਿਆਂ ਦੀ ਸ਼੍ਰੇਣੀ 'ਚ ਨਹੀਂ ਆਉਂਦੇ ਹਨ।
ਵਰਤਮਾਨ 'ਚ 12 ਲੱਖ ਲੋਕ ਇਸ ਯੋਜਨਾ ਦਾ ਫਾਇਦਾ ਲੈ ਰਹੇ ਸਨ ਪਰ ਬੀਮਾ ਕੰਪਨੀ ਬਜਾਜ ਅਲਾਇੰਜ ਵਲੋਂ ਸਾਰੇ ਸਰਕਾਰੀ ਹਸਪਤਾਲਾਂ 'ਚ ਮੇਲ ਭੇਜ ਕੇ ਸੂਚਿਤ ਕੀਤਾ ਗਿਆ ਕਿ ਉਤਰਾਖੰਡ ਸਰਕਾਰ ਵਲੋਂ ਫੈਸਲਾ ਲਿਆ ਗਿਆ ਹੈ ਕਿ 9 ਨਵੰਬਰ 2017 ਨੂੰ ਦੁਪਹਿਰ 3 ਵਜੇ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਬੰਦ ਕਰ ਦਿੱਤਾ ਗਿਆ ਹੈ। ਬੀਮਾ ਕੰਪਨੀ ਦੀ ਮੇਲ ਮਿਲਦੇ ਹੀ ਹਸਪਤਾਲਾਂ ਵਲੋਂ ਇਸ ਯੋਜਨਾ ਦੇ ਪਾਤਰ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਗਿਆ।
ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ 'ਤੇ ਸਰਕਾਰ ਇੰਝ ਰੱਖੇਗੀ ਨਜ਼ਰ
NEXT STORY