ਮੁੰਬਈ – ਅਕਸਰ ਕਿਹਾ ਜਾਂਦਾ ਹੈ ਕਿ ਦਾਦਾ-ਦਾਦੀ ਨੂੰ ਮੂਲ ਧਨ ਨਾਲੋਂ ਵਿਆਜ ਨਾਲ ਵੱਧ ਪਿਆਰ ਹੁੰਦਾ ਹੈ। ਭਾਵ ਬੇਟੇ ਤੋਂ ਵੱਧ ਪੋਤੇ ਨਾਲ ਵੱਧ ਲਗਾਅ ਹੋ ਜਾਂਦਾ ਹੈ। ਇਸ ਦੀ ਤਾਜ਼ਾ ਉਦਹਾਰਣ ਮੁੰਬਈ ’ਚ ਦੇਖਣ ਨੂੰ ਮਿਲੀ। ਜਿੱਥੇ ਆਪਣੇ ਪੋਤੇ ਦੀ ਜਾਨ ਬਚਾਉਣ ਦੇ ਲਈ ਦਾਦੀ ਨੇ ਆਪਣੇ ਲਿਵਰ ਦਾ ਹਿੱਸਾ ਦਾਨ ਕਰ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ। 1 ਮਹੀਨੇ ਦਾ ਪਿਊਸ਼ ਮਹਾਰਾਸ਼ਟਰ ਦਾ ਸਭ ਤੋਂ ਛੋਟਾ ਬੱਚਾ ਹੈ, ਜਿਸ ਦਾ ਟਰਾਂਸਪਲਾਂਟ ਹੋਇਆ ਹੈ।
ਰਾਏਪੁਰ ਨਿਵਾਸੀ ਕੁੰਦੂ ਪਰਿਵਾਰ ਦੇ ਘਰ ’ਚ ਇਕ ਚਿਰਾਗ ਆਇਆ। ਕੁਝ ਮਹੀਨਿਆਂ ਬਾਅਦ ਪਿਊਸ਼ ਨੂੰ ਸਿਹਤ ਸਬੰਧੀ ਸਮੱਸਿਆ ਸ਼ੁਰੂ ਹੋ ਗਈ। ਜਾਂਚ ’ਚ ਪਤਾ ਲੱਗਾ ਕਿ ਉਸ ਨੂੰ ਬਿਲਿਅਰੀ ਅਟ੍ਰੈਸੀਆ ਨਾਂ ਦੀ ਬੀਮਾਰੀ ਹੈ, ਜਿਸ ’ਚ ਲਿਵਰ ਆਪਣਾ ਕੰਮ ਕਰਨਾ ਬੰਦ ਕਰ ਦਿੰਦਾ ਹੈ। ਫਿਰ ਪਰਿਵਾਰ ਨੂੰ ਡਾਕਟਰਾਂ ਨੇ ਲਿਵਰ ਟਰਾਂਸਪਲਾਂਟ ਦੀ ਸਲਾਹ ਦਿੱਤੀ। ਅਜਿਹੇ ’ਚ ਬੱਚੇ ਦੀ ਦਾਦੀ ਨੇ ਪੋਤੇ ਲਈ ਆਪਣਾ ਲਿਵਰ ਦਾਨ ਕੀਤਾ। ਬੱਚੇ ਦੀ ਉਮਰ ਘੱਟ ਹੋਣ ਕਰ ਕੇ ਸਰਜਰੀ ਮੁਸ਼ਕਲ ਸੀ ਪਰ ਡਾਕਟਰਾਂ ਦੀ ਟੀਮ ਨੇ ਸਫਲ ਸਰਜਰੀ ਕੀਤੀ ਅਤੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ।
ਹਨੀ ਟ੍ਰੈਪ ਰਾਹੀਂ ਪਾਕਿ ਨੂੰ ਖੁਫੀਆ ਸੂਚਨਾਵਾਂ ਭੇਜਣ ਵਾਲੇ ਫੌਜ ਦੇ 2 ਜਵਾਨ ਹਿਰਾਸਤ ’ਚ
NEXT STORY