ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਆਹ ਤੋਂ ਸਿਰਫ਼ 9 ਦਿਨ ਪਹਿਲਾਂ ਲਾੜਾ ਆਪਣੀ ਹੋਣ ਵਾਲੀ ਸੱਸ ਨਾਲ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਕੁੜੀ ਦਾ ਵਿਆਹ 16 ਅਪ੍ਰੈਲ ਨੂੰ ਤੈਅ ਸੀ ਪਰ ਉਸ ਤੋਂ ਪਹਿਲਾਂ ਹੀ ਲਾੜਾ ਅਤੇ ਉਸ ਦੀ ਹੋਣ ਵਾਲੀ ਸੱਸ ਯਾਨੀ ਲਾੜੀ ਦੀ ਮਾਂ ਦੋਵੇਂ ਅਚਾਨਕ ਗਾਇਬ ਹੋ ਗਏ। ਪਰਿਵਾਰ ਵਾਲਿਆਂ ਨੂੰ ਪਹਿਲਾਂ ਤਾਂ ਕੁਝ ਸਮਝ ਹੀ ਨਹੀਂ ਆਇਆ ਪਰ ਜਦੋਂ ਲਾੜੇ ਦਾ ਮੋਬਾਇਲ ਬੰਦ ਮਿਲਿਆ ਅਤੇ ਕੁੜੀ ਦੀ ਮਾਂ ਵੀ ਘਰ ਨਹੀਂ ਆਈ ਤਾਂ ਸ਼ੱਕ ਵਧ ਗਿਆ। ਬਾਅਦ 'ਚੋਂ ਜਦੋਂ ਅਲਮਾਰੀ ਚੈੱਕ ਕੀਤੀ ਗਈ ਤਾਂ ਪਤਾ ਲੱਗਾ ਕਿ ਲਾੜੀ ਦੀ ਘਰ ਘਰੋਂ ਢਾਈ ਲੱਖ ਰੁਪਏ ਕੈਸ਼ ਅਤੇ ਲੱਖਾਂ ਦੇ ਗਹਿਣੇ ਵੀ ਲੈ ਗਈ ਹੈ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ
ਦੱਸਿਆ ਜਾ ਰਿਹਾ ਹੈ ਕਿ ਲਾੜਾ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਵਿਆਹ ਲਈ ਕੱਪੜੇ ਖਰੀਦਣ ਜਾ ਰਿਹਾ ਹੈ ਪਰ ਇਸ ਤੋਂ ਬਾਅਦ ਉਸ ਨੇ ਮੋਬਾਇਲ ਬੰਦ ਕਰ ਲਿਆ। ਜਦੋਂ ਕੁੜੀ ਦੇ ਘਰ ਫੋਨ ਲਗਾਇਆ ਗਿਆ ਤਾਂ ਪਤਾ ਲੱਗਾ ਕਿ ਉੱਥੇ ਵੀ ਉਸ ਦੀ ਮਾਂ ਗਾਇਬ ਹੈ। ਉਦੋਂ ਜਾ ਕੇ ਖ਼ੁਲਾਸਾ ਹੋਇਆ ਕਿ ਦੋਵਾਂ ਵਿਚਾਲੇ ਪ੍ਰੇਮ ਪ੍ਰਸੰਗ ਅਤੇ ਉਹ ਇਕੱਠੇ ਦੌੜ ਗਏ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁੜੀ ਦੀ ਮਾਂ ਨੇ ਹੀ ਆਪਣੀ ਧੀ ਦਾ ਰਿਸ਼ਤਾ ਤੈਅ ਕਰਵਾਇਆ ਸੀ। ਬਾਅਦ 'ਚ ਦੋਵਾਂ ਵਿਚਾਲੇ ਨਜ਼ਦੀਕੀਆਂ ਇੰਨੀਆਂ ਵਧੀਆਂ ਕਿ ਲਾੜਾ ਆਪਣੀ ਸੱਸ ਨੂੰ ਮੋਬਾਇਲ ਗਿਫ਼ਟ ਕਰ ਕੇ ਚੋਰੀ-ਚੋਰੀ ਗੱਲ ਕਰਨ ਲੱਗਾ। ਇਸ ਘਟਨਾ ਨਾਲ ਲਾੜੀ ਸਦਮੇ 'ਚ ਹੈ ਅਤੇ ਪੂਰਾ ਇਲਾਕਾ ਹੈਰਾਨ ਹੈ। ਮਾਮਲਾ ਪੁਲਸ ਕੋਲ ਪਹੁੰਚਗਿਆ ਹੈ। ਮਹਿਲਾ ਦੀ ਗੁੰਮਸ਼ੁਦਗੀ ਦਰਜ ਕਰ ਕੇ ਪੁਲਸ ਉਸ ਦੀ ਅਤੇ ਲਾੜੇ ਦੀ ਭਾਲ ਕਰ ਰਹੀ ਹੈ। ਦੋਵਾਂ ਦੇ ਮੋਬਾਇਲ ਦੀ ਲੋਕੇਸ਼ਨ ਟਰੈਕ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
LPG Prices Hike: ਜਾਣੋ ਕਿਉਂ ਮਹਿੰਗਾ ਹੋਇਆ LPG ਅਤੇ ਪੈਟਰੋਲ, ਮੰਤਰੀ ਹਰਦੀਪ ਪੁਰੀ ਨੇ ਦੱਸਿਆ ਇਹ ਵੱਡਾ ਕਾਰਨ...
NEXT STORY